ਨਵੀਂ ਦਿੱਲੀ: ਗਰਮੀ ਦਾ ਮੌਸਮ ਅੰਬ ਬਿਨਾਂ ਅਧੂਰਾ ਲਗਦਾ ਹੈ। ਕੱਚੇ ਅਤੇ ਪੱਕੇ ਦੋਵੇਂ ਹੀ ਪ੍ਰਕਾਰ ਦੇ ਅੰਬ ਦਾ ਇਸਤੇਮਾਲ ਗਰਮੀ ਦੇ ਮੌਸਮ ਵਿਚ ਕਈ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਚਟਨੀ, ਆਚਾਰ, ਸ਼ੇਕ ਅਤੇ ਆਈਸਕ੍ਰੀਮ ਤੋਂ ਲੈ ਕੇ ਅੰਬ ਹਰ ਚੀਜ਼ ਵਿਚ ਉਪਯੋਗ ਹੁੰਦਾ ਹੈ ਅਤੇ ਇਸ ਨੂੰ ਲੋਕ ਬਹੁਤ ਪਸੰਦ ਵੀ ਕਰਦੇ ਹਨ। ਸ਼ਾਇਦ ਹੀ ਕੋਈ ਫ਼ਲ ਹੋਵੇ ਜੋ ਕੱਚੇ ਜਾਂ ਪੱਕੇ ਰੂਪ ਵਿਚ ਪਸੰਦ ਕੀਤਾ ਜਾਵੇ। ਕੱਚਾ ਅੰਬ ਸਿਹਤਮੰਦ ਰਹਿਣ ਦਾ ਖ਼ਜਾਨਾ ਹੈ।
ਇਸ ਵਿਚ ਐਂਟੀਆਕਸੀਡੈਂਟ, ਖਣਿਜ ਅਤੇ ਵਿਟਾਮਿਨ ਹੁੰਦੇ ਹਨ, ਕੱਚੇ ਅੰਬ ਦਾ ਇਸਤੇਮਾਲ ਇਵਿੰਗ ਸਨੈਕ ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਕੱਟ ਲਓ ਅਤੇ ਇਸ 'ਤੇ ਮਸਾਲਾ ਛਿੜਕ ਕੇ ਇਸ ਨੂੰ ਮਹਾਂਰਾਸ਼ਟਰ ਦਾ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਸਟ੍ਰੀਟ ਫ਼ੂਡ ਕੱਚੀ ਕੈਰੀ ਤਿਆਰ ਕੀਤੀ ਜਾ ਸਕਦੀ ਹੈ। ਫ਼ੂਡ ਪ੍ਰੋਸੈਸਰ ਵਿਚ ਕੱਚੇ ਅੰਬ ਦੇ ਟੁਕੜੇ, ਪੁਦੀਨੇ ਦੇ ਪੱਤੇ, ਬਰਫ਼ ਅਤੇ ਨਿੰਬੂ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਕੇ ਕੱਚੇ ਅੰਬ ਦੀ ਚਟਨੀ ਬਣਾ ਕੇ ਪਰਾਂਠਿਆਂ ਨਾਲ ਖਾਧਾ ਜਾ ਸਕਦਾ ਹੈ।
ਇਸ ਨੂੰ ਠੰਡਾ ਅਤੇ ਰੀਫ੍ਰੈਸ਼ਿੰਗ ਅੰਬ ਪੰਨਾ ਵੀ ਬਣਾਇਆ ਜਾ ਸਕਦਾ ਹੈ। ਭਾਰ ਘਟ ਕਰਨ ਲਈ ਕੱਚਾ ਅੰਬ ਫ਼ਾਇਦੇਮੰਦ ਹੁੰਦਾ ਹੈ। ਪੱਕੇ ਹੋਏ ਅੰਬ ਦਾ ਇਸਤੇਮਾਲ ਘਟ ਕਰਨਾ ਚਾਹੀਦਾ ਹੈ ਕਿਉਂ ਕਿ ਉਸ ਵਿਚ ਚੀਨੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਕੱਚਾ ਅੰਬ ਡਾਇਟਰੀ ਫਾਇਬਰ ਨਾਲ ਭਰਪੂਰ ਹੁੰਦਾ ਹੈ। ਫਾਇਬਰ ਨੂੰ ਪਚਨ ਵਿਚ ਥੋੜਾ ਸਮਾਂ ਲਗਦਾ ਹੈ। ਕਿਉਂ ਕਿ ਉਹ ਲੰਬੇ ਸਮੇਂ ਤਕ ਸਿਸਟਮ ਵਿਚ ਰਹਿੰਦਾ ਹੈ ਇਸ ਲਈ ਪੇਟ ਭਰੇ ਹੋਣ ਦਾ ਅਹਿਸਾਸ ਦਿੰਦਾ ਹੈ।
ਇਸ ਨਾਲ ਵਧ ਖਾਣ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਕੱਚੇ ਅੰਬ ਵਿਚ ਫੈਟ ਦੀ ਮਾਤਰਾ ਬਹੁਤ ਘਟ ਹੁੰਦੀ ਹੈ। ਇਸ ਲਈ ਇਹ ਭਾਰ ਘਟ ਕਰਨ ਵਿਚ ਮਦਦ ਕਰਦਾ ਹੈ। ਖ਼ਰਾਬ ਪਾਚਨ ਹੌਲੀ ਮੇਟਾਬਾਇਲਿਜ਼ਮ ਨਾਲ ਜੁੜਿਆ ਹੁੰਦਾ ਹੈ। ਇਕ ਹੌਲੀ ਮੇਟਾਬਾਇਲਿਜ਼ਮ ਭਾਰ ਘਟ ਕਰਨ ਦੀ ਮਾਤਰਾ ਨੂੰ ਹੌਲੀ ਕਰ ਦਿੰਦਾ ਹੈ। ਜੇ ਜਲਦੀ ਭਾਰ ਘਟ ਕਰਨਾ ਹੋਵੇ ਤਾਂ ਚੀਨੀ ਨੂੰ ਕਿਸੇ ਵੀ ਚੀਜ਼ ਵਿਚ ਨਾ ਮਿਲਾਓ। ਕੱਚੇ ਅੰਬ ਦਾ ਸਲਾਦ ਜਿਵੇਂ ਕੱਚਾ ਅੰਬ, ਪਿਆਜ਼, ਲਾਲ ਮਿਰਚ, ਪੁਦੀਨਾ ਅਤੇ ਲੈਟਯੂਸ ਤੋਂ ਤਿਆਰ ਕੀਤਾ ਜਾਂਦਾ ਹੈ।