ਘਰ ਵਿਚ ਬਣਾਓ ਮੂੰਗੀ ਦੀ ਦਾਲ
ਮੂੰਗੀ ਦੀ ਦਾਲ ਵਿਚ ਪ੍ਰੋਟੀਨ, ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਈਬਰ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
Moong Dal
ਚੰਡੀਗੜ੍ਹ: ਮੂੰਗੀ ਦੀ ਦਾਲ ਵਿਚ ਪ੍ਰੋਟੀਨ, ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਈਬਰ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ। ਮੂੰਗੀ ਦੀ ਦਾਲ ਬਣਾਉਣਾ ਬਹੁਤ ਅਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ: -
- ਮੂੰਗੀ ਦੀ ਦਾਲ- 1 ਕੱਪ
- ਲੋੜ ਅਨੁਸਾਰ ਪਾਣੀ
- ਤੇਲ- 2 ਚੱਮਚ
- ਅਦਰਕ- 1 ਚੱਮਚ
- ਹਲਦੀ- 1 ਚੱਮਚ
- ਲਾਲ ਮਿਰਚ ਪਾਊਡਰ - 1 ਚੱਮਚ.
- ਹਰੀ ਮਿਰਚ 1
- ਪਾਣੀ- 800 ਮਿ.ਲੀ.
ਤੜਕੇ ਲਈ
- ਤੇਲ- 2 ਚੱਮਚ
- ਜੀਰਾ - 1 / 2 ਚੱਮਚ
- ਅਦਰਕ- 1 ਚੱਮਚ
- ਲਸਣ- 1 ਚੱਮਚ
- ਪਿਆਜ਼- 100 ਗ੍ਰਾਮ
- ਟਮਾਟਰ- 50 ਗ੍ਰਾਮ
- ਲਾਲ ਮਿਰਚ ਪਾਊਡਰ- 1 ਚੱਮਚ
- ਸੁਆਦ ਅਨੁਸਾਰ ਨਮਕ
- ਤੇਲ- 1 ਚੱਮਚ
- ਲਾਲ ਮਿਰਚ ਪਾਊਡਰ- 1 ਚੱਮਚ
- ਅਦਰਕ
- ਸੁੱਕੀ ਲਾਲ ਮਿਰਚ
ਵਿਧੀ:
- ਇਕ ਕਟੋਰੇ ਵਿਚ 1 ਕੱਪ ਮੂੰਗੀ ਦੀ ਦਾਲ ਪਾਓ ਕੇ ਇਸ ਨੂੰ 15-20 ਮਿੰਟ ਲਈ ਪਾਣੀ ਵਿਚ ਭਿਓ ਦਿਓ।
- ਹੁਣ ਇਕ ਕੜਾਹੀ ਲਓ। ਇਸ ਵਿਚ2 ਚੱਮਚ ਤੇਲ, ਅਦਰਕ, ਹਰੀ ਮਿਰਚ, ਹਲਦੀ, ਲਾਲ ਮਿਰਚ ਪਾਊਡਰ ਪਾਓ ਤੇ ਇਸ ਨੂੰ ਮਿਲਾਓ।
- ਇਸ ਵਿਚ ਦਾਲ, 800 ਮਿ.ਲੀ. ਪਾਣੀ ਪਾਓ ਅਤੇ 15-20 ਮਿੰਟ ਤੱਕ ਪਾਓ।
- ਇਕ ਕੜਾਹੀ ਲਓ ਅਤੇ ਇਸ ਵਿਚ ਦੋ ਚੱਮਚ ਤੇਲ ਪਾ ਕੇ ਜੀਰਾ, ਅਦਰਕ, ਲਸਣ, ਪਿਆਜ਼ ਪਾਓ ਅਤੇ ਉਦੋਂ ਤੱਕ ਭੁੰਨੋ ਜਦੋਂ ਤੜਕਾ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ। ਹੁਣ ਇਸ ਵਿਚ ਟਮਾਟਰ ਪਾ ਕੇ ਪਕਾਓ।
- ਇਸ ਵਿਚ ਸੁਆਦ ਅਨੁਸਾਰ ਨਮਕ ਪਾਓ।
- ਕੜਾਹੀ ਵਿਚ ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਪਾ ਕੇ ਮਿਕਸ ਕਰੋ।
- ਹੁਣ ਇਸ ਨੂੰ ਦਾਲ ’ਤੇ ਪਾਓ।
- ਗਰਮਾ-ਗਰਮ ਮੂੰਗੀ ਦੀ ਦਾਲ ਬਣ ਕੇ ਤਿਆਰ ਹੈ। ਰੋਟੀ ਜਾਂ ਚਾਵਲ ਨਾਲ ਇਸ ਦਾ ਸਵਾਦ ਲਓ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox