ਘਰ 'ਚ ਅਸਾਨੀ ਨਾਲ ਤਿਆਰ ਕਰੋ ਮੂੰਗਫਲੀ ਦੀ ਚਟਨੀ 

ਏਜੰਸੀ

ਜੀਵਨ ਜਾਚ, ਖਾਣ-ਪੀਣ

ਇਸ ਚਟਨੀ ਨੂੰ ਤੁਸੀਂ ਹਫ਼ਤਾ ਭਰ ਬਣਾ ਕੇ ਰੱਖ ਸਕਦੇ ਹੋ।

peanut sauce

ਆਮ ਤੌਰ 'ਤੇ ਲੋਕ ਪੁਦੀਨੇ ਦੀ ਅਤੇ ਕੱਚੀ ਅੰਬੀ ਦੀ ਚਟਨੀ ਬਣਾਉਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਮੂੰਗਫਲੀ ਦੀ ਚਟਨੀ ਦੀ ਰੈਸਿਪੀ ਬਾਰੇ ਦੱਸਾਂਗੇ। 
ਸਮੱਗਰੀ - ਇਕ ਕਟੋਰੀ ਮੂੰਗਫਲੀ
ਸੱਤ ਤੋਂ ਅੱਠ ਕਲੀਆ ਲਸਣ
2-3 ਹਰੀ ਮਿਰਚ ਕੱਟੀ ਹੋਈ

4-5 ਕੜੀ ਪੱਤਾ 
ਨਮਕ ਸਵਾਦ ਅਨੁਸਾਰ 
2-3 ਚਮਚ ਤੇਲ 
ਪਾਣੀ ਜ਼ਰੂਰਤ ਅਨੁਸਾਰ 

ਵਿਧੀ - ਧੀਮੀ ਅੱਗ ਤੇ ਇਕ ਪਾਨ ਗਰਮ ਕਰੋ।
ਪੈਨ ਦੇ ਗਰਮ ਹੁੰਦੇ ਹੀ ਮੂੰਗਫਲੀ ਪਾ ਕੇ ਭੁੰਨੋ ਅਤੇ ਗੈਸ ਬੰਦ ਕਰ ਦਵੋ। 
ਮੂੰਗਫਲੀ ਨੂੰ ਇਕ ਕਟੋਰੀ ਵਿਚ ਕੱਢ ਕੇ ਠੰਢਾ ਕਰ ਲਵੋ ਅਤੇ ਫਿਰ ਇਸ ਦੇ ਛਿਲਕੇ ਉਤਾਰ ਲਵੋ। 
ਹੁਣ ਇਕ ਮਿਕਸਰ ਵਿਚ ਮੂੰਗਫਲੀ, ਲਸਣ, ਹਰੀ ਮਿਰਚ, ਪਾਣੀ ਪਾ ਕੇ ਪੀਸ ਲਵੋ।

ਇਸ ਮਿਕਸ ਸਮੱਗਰੀ ਨੂੰ ਇਕ ਕਟੋਰੀ ਵਿਚ ਕੱਢ ਕੇ ਰੱਖ ਲਵੋ। 
ਦੁਬਾਰਾ ਘੱਟ ਗੈਸ 'ਤੇ ਇਕ ਪੈਨ ਵਿਚ ਤੇਲ ਗਰਮ ਕਰ ਕੇ ਰੱਖੋ।
ਤੇਲ ਦੇ ਗਰਮ ਹੁੰਦੇ ਹੀ ਰਾਈ ਅਤੇ ਕੜੀ ਪੱਤਾ ਪਾ ਕੇ ਮਸਾਲਾ ਤਿਆਰ ਕਰੋ ਅਤੇ ਤੁਰੰਤ ਚਟਨੀ 'ਤੇ ਪਾ ਲਵੋ। 
ਤਿਆਰ ਹੈ ਮੂੰਗਫਲੀ ਦੀ ਚਟਨੀ।