Jaggery Syrup Recipe: ਬੱਚਿਆਂ ਨੂੰ ਘਰ ’ਚ ਬਣਾ ਕੇ ਦੇਵੋ ਗੁੜ ਦਾ ਸ਼ਰਬਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗੁੜ ਦਾ ਸ਼ਰਬਤ ਬਣਾਉਣ ਲਈ ਸੱਭ ਤੋਂ ਪਹਿਲਾਂ ਗੁੜ ਲਉ ਅਤੇ ਇਸ ਨੂੰ ਪੀਸ ਕੇ ਬਾਰੀਕ ਬਣਾ ਲਉ।

Make jaggery syrup to your children at home

Jaggery Syrup Recipe: ਸਮੱਗਰੀ: ਗੁੜ-100 ਗ੍ਰਾਮ, ਪੁਦੀਨੇ ਦੇ ਪੱਤੇ-1 ਚਮਚ, ਨਿੰਬੂ ਦਾ ਰਸ-1 ਚਮਚ, ਅਦਰਕ-1 ਇੰਚ ਦਾ ਟੁਕੜਾ, ਸੌਂਫ ਪਾਊਡਰ-1 ਚਮਚ, ਭੁੰਨਿਆ ਜ਼ੀਰਾ ਪਾਊਡਰ -1 ਚਮਚ, ਕਾਲਾ ਲੂਣ-1/4 ਚਮਚ, ਕਾਲੀ ਮਿਰਚ ਪੀਸੀ ਹੋਈ-1/4 ਚਮਚ, ਬਰਫ

ਵਿਧੀ : ਗੁੜ ਦਾ ਸ਼ਰਬਤ ਬਣਾਉਣ ਲਈ ਸੱਭ ਤੋਂ ਪਹਿਲਾਂ ਗੁੜ ਲਉ ਅਤੇ ਇਸ ਨੂੰ ਪੀਸ ਕੇ ਬਾਰੀਕ ਬਣਾ ਲਉ। ਹੁਣ ਇਕ ਡੂੰਘੇ ਤਲੇ ਵਾਲੇ ਭਾਂਡੇ ਵਿਚ ਪੀਸੇ ਹੋਏ ਗੁੜ ਨੂੰ ਪਾਉ ਅਤੇ ਇਸ ਵਿਚ 2 ਕੱਪ ਪਾਣੀ ਪਾਉ। ਇਸ ਤੋਂ ਬਾਅਦ ਗੁੜ ਨੂੰ ਕੁੱਝ ਦੇਰ ਲਈ ਰੱਖੋ ਤਾਕਿ ਇਹ ਪਾਣੀ ਵਿਚ ਚੰਗੀ ਤਰ੍ਹਾਂ ਘੁਲ ਜਾਵੇ।

ਇਸ ਦੌਰਾਨ ਘੋਲ ਨੂੰ ਚਮਚ ਨਾਲ ਹਿਲਾਉਂਦੇ ਰਹੋ। ਲਗਭਗ 10 ਮਿੰਟਾਂ ਵਿਚ ਸਾਰਾ ਗੁੜ ਪਾਣੀ ਵਿਚ ਚੰਗੀ ਤਰ੍ਹਾਂ ਘੁਲ ਜਾਵੇਗਾ। ਇਸ ਤੋਂ ਬਾਅਦ ਅਦਰਕ ਲਉ ਅਤੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਪੀਸ ਲਉ। ਫਿਰ ਪੁਦੀਨੇ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਧੋ ਲਉ ਅਤੇ ਬਾਰੀਕ ਕੱਟ ਲਉ। ਹੁਣ ਗੁੜ ਦਾ ਪਾਣੀ ਲਉ ਅਤੇ ਇਕ ਵਾਰ ਫਿਰ ਚਮਚ ਨਾਲ ਕੁੱਝ ਸੈਕਿੰਡ ਤਕ ਹਿਲਾ ਕੇ ਇਸ ਵਿਚ ਪੀਸਿਆ ਹੋਇਆ ਅਦਰਕ, ਪੁਦੀਨੇ ਦੀਆਂ ਪੱਤੀਆਂ ਪਾਉ।

ਇਸ ਤੋਂ ਬਾਅਦ ਇਕ ਨਿੰਬੂ ਲਉ, ਉਸ ਦਾ ਰਸ ਕੱਢ ਲਉ ਅਤੇ ਗੁੜ ਦੇ ਸ਼ਰਬਤ ’ਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਲਾਉ। ਹੁਣ ਸ਼ਰਬਤ ਵਿਚ ਸਵਾਦ ਅਨੁਸਾਰ ਨਮਕ, ਜ਼ੀਰਾ ਪਾਊਡਰ, ਕਾਲੀ ਮਿਰਚ ਪਾਊਡਰ, ਫੈਨਿਲ ਪਾਊਡਰ ਅਤੇ ਕਾਲਾ ਨਮਕ ਪਾਉ। ਇਨ੍ਹਾਂ ਨੂੰ ਚਮਚ ਦੀ ਮਦਦ ਨਾਲ ਸ਼ਰਬਤ ਵਿਚ ਚੰਗੀ ਤਰ੍ਹਾਂ ਮਿਲਾ ਕੇ ਇਕਸਾਰ ਬਣਾ ਲਉ। ਹੁਣ ਇਸ ਨੂੰ 10 ਮਿੰਟ ਲਈ ਇਕ ਪਾਸੇ ਰੱਖ ਦਿਉ ਤਾਕਿ ਸ਼ਰਬਤ ਵਿਚਲੀਆਂ ਸਾਰੀਆਂ ਚੀਜ਼ਾਂ ਦਾ ਸੁਆਦ ਚੰਗੀ ਤਰ੍ਹਾਂ ਆ ਜਾਵੇ। ਤੁਹਾਡਾ ਗੁੜ ਦਾ ਸ਼ਰਬਤ ਦਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਪੀਣ ਲਈ ਦਿਉ।

          (For more Punjabi news apart from Make jaggery syrup to your children at home, stay tuned to Rozana Spokesman)