ਦਹੀਂ ਅਤੇ ਚਿਕਨ ਨਾਲ ਬਣਾਓ ਦਹੀਂ ਮੁਰਗ
ਦਹੀਂ ਮੁਰਗ ਸ਼ਾਇਦ ਹੀ ਤੁਸੀਂ ਇਹ ਨਾਮ ਪਹਿਲਾਂ ਕਦੇ ਸੁਣਿਆ ਹੋਵੇਗਾ ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਇਹ ਨਾਮ ਸੁਣਿਆ ਹੈ ਅਤੇ ਦਹੀਂ ਮੁਰਗ ਖਾਇਆ....
ਦਹੀਂ ਮੁਰਗ ਸ਼ਾਇਦ ਹੀ ਤੁਸੀਂ ਇਹ ਨਾਮ ਪਹਿਲਾਂ ਕਦੇ ਸੁਣਿਆ ਹੋਵੇਗਾ ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਇਹ ਨਾਮ ਸੁਣਿਆ ਹੈ ਅਤੇ ਦਹੀਂ ਮੁਰਗ ਖਾਇਆ ਹੋਵੇ। ਤੁਸੀਂ ਦਹੀਂ ਦੇ ਨਾਲ ਕਈ ਵਾਰ ਚਿਕਨ ਖਾਦਾ ਹੋਵੇਗਾ। ਇਹ ਬਹੁਤ ਸਵਾਦ ਲੱਗਦਾ ਹੈ। ਦਹੀਂ ਮੁਰਗੇ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦਸਾਂਗੇ ਦਹੀਂ ਮੁਰਗ ਬਣਾਓਣ ਦੀ ਵਿਧੀ। ਚਿਕਨ ਨੂੰ ਦਹੀਂ ਦੇ ਨਾਲ ਮਾਰਨੀਟ ਕਰੋ ਫਿਰ ਕੁੱਝ ਮਸਾਲਿਆਂ ਦੇ ਨਾਲ ਪਕਾ ਲਵੋ ਫਿਰ ਦੇਖਿਓ ਕਿੰਨਾ ਸ਼ਾਨਦਾਰ ਦਹੀਂ ਮੁਰਗ ਬਣਦਾ ਹੈ। ਇਹ ਰੇਸਿਪੀ ਬਿਲਕੁਲ ਭਾਰਤ ਦੀ ਹੈ।
ਇਸ ਨੂੰ ਤੁਸੀਂ ਕਈ ਲੋਕਾਂ ਲਈ ਬਣਾ ਸਕਦੇ ਹੋ ਇਸ ਨੂੰ ਬਣਾਉਣ ਵਿਚ ਲਗਭਗ 30 ਮਿੰਟ ਤੋਂ ਇਕ ਘੰਟੇ ਦਾ ਸਮਾਂ ਲਗਦਾ ਹੈ। ਇਸ ਵਿਚ ਕਲੋਰੀਨ : 350 ਮੀਲ ਹੁੰਦੀ ਹੈ। ਇਸ ਨੂੰ ਤਿਆਰ ਕਰਨ ਦੀ ਸਮੱਗਰੀ, ਇਕ ਕਿੱਲੋ ਚਿਕਨ, ਇਕ ਕੱਪ ਦਹੀਂ, ਢੇਡ ਛੋਟਾ ਚਮਚ ਜ਼ੀਰਾ, ਢੇਡ ਛੋਟਾ ਚਮਚ ਹਲਦੀ, ਇਕ - ਦੋ ਹਰੀ ਮਿਰਚ, ਕਟਿਆ ਹੋਇਆ ਇਕ ਲੌਂਗ, ਕੜੀ ਪੱਤਾ ਅਤੇ ਦਾਲਚੀਨੀ, ਇਕ ਛੋਟਾ ਚਮਚ ਲਾਲ ਮਿਰਚ ਪਾਊਡਰ, ਸਵਾਦ ਅਨੁਸਾਰ ਨਮਕ, ਇਕ ਛੋਟਾ ਚਮਚ ਕਾਲੀ ਮਿਰਚ ਪਾਊਡਰ, ਇਕ ਵੱਡਾ ਪਿਆਜ਼ ਛੋਟੇ ਟੁਕੜਿਆਂ ਵਿਚ ਕਟਿਆ ਹੋਇਆ, ਇਕ ਛੋਟਾ ਚਮਚ ਅਦਰਕ ਲਸਣ ਦਾ ਪੇਸਟ, ਇਕ ਛੋਟਾ ਚਮਚ ਗਰਮ ਮਸਾਲਾ।
ਦਹੀ ਮੁਰਗ ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਚਿਕਨ ਨੂੰ ਦਹੀਂ ਤੇ ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਕਾਲੀ ਮਿਰਚ ਪਾਊਡਰ ਦੇ ਨਾਲ ਚੰਗੇ ਤਰਾਂ ਨਾਲ ਮਿਲਾ ਲਉ। ਹੁਣ ਇਕ ਕੜਾਹੀ ਵਿਚ ਤੇਲ ਪਾ ਕੇ ਘੱਟ ਅੱਗ 'ਤੇ ਗਰਮ ਹੋਣ ਲਈ ਰੱਖੋ। ਤੇਲ ਦੇ ਗਰਮ ਹੋਣ ਤੋਂ ਬਾਅਦ ਇਸ ਵਿਚ ਜ਼ੀਰਾ ਅਤੇ ਕੜੀ ਪੱਤਾ ਪਾਓ ਫਿਰ ਇਸ ਵਿਚ ਪਿਆਜ਼ ਅਤੇ ਹਰੀ ਮਿਰਚ ਪਾ ਕੇ ਸੋਨੇ-ਰੰਗਾ ਦਾ ਹੋਣ ਤੱਕ ਭੁੰਨੋ।
ਇਸ ਤੋਂ ਬਾਅਦ ਅਦਰਕ ਲਸਣ ਦਾ ਪੇਸਟ ਪਾਓ ਅਤੇ ਇਕ ਮਿੰਟ ਤੱਕ ਭੁੰਨੋ। ਜਦੋਂ ਪਿਆਜ਼ ਭੂਰਾ ਹੋਣ ਲੱਗੇ ਤਾਂ ਇਸ ਵਿਚ ਚਿਕਨ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਨੂੰ ਢੱਕ ਕੇ ਦਸ - ਪੰਦਰਾਂ ਮਿੰਟ ਤੱਕ ਪਕਾਉ। ਇਸ ਨੂੰ ਵਾਰ ਵਾਰ ਹਲਾਉਂਦੇ ਰਹੋ ਤਾਂਕਿ ਚਿਕਨ ਕੜਾਹੀ ਥੱਲੇ ਨਾ ਲੱਗੇ ਅਤੇ ਥੋੜੇ ਸਮੇਂ ਬਾਅਦ ਗੈਸ ਬੰਦ ਕਰ ਦਿਓ ਅਤੇ ਇਸ ਉਪਰ ਧਨਿਆ ਪੱਤੀ ਪਾ ਕੇ ਠੰਡਾ ਹੋਣ ਦਿਓ। ਤਿਆਰ ਹੈ ਤੁਹਾਡਾ ਦਹੀਂ ਚਿਕਨ, ਇਸ ਨੂੰ ਰੋਟੀ ਅਤੇ ਚਾਵਲ ਦੇ ਨਾਲ ਸਰਵ ਕਰੋ।