ਸਮੱਗਰੀ : ਮੈਦਾ 2 ਕੱਪ, ਲੂਣ 1/2 (ਅੱਧਾ) ਛੋਟਾ ਚੱਮਚ, ਦਹੀ 1 ਛੋਟਾ ਚਮਚ, ਸੋਡਾ ਬਾਈਕਾਰਬੋਨੇਟ / ਮਿੱਠਾ ਸੋਡਾ/ ਖਾਣ ਦਾ ਸੋਡਾ 1/2 (ਇਕ ਚੌਥਾਈ ਹਿੱਸਾ ਛੋਟਾ ਚਮਚ), ਖੰਡ 1 ਛੋਟਾ ਚਮਚ, ਦੁੱਧ 1/2 (ਅੱਧਾ) ਕੱਪ
ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਮੈਦੇ ਨੂੰ ਇਕ ਬਾਉਲ ਵਿਚ ਪਾਉ ਅਤੇ ਉਸ ਵਿਚ ਲੂਣ, ਦਹੀਂ, ਖਾਣ ਦਾ ਸੋਡਾ, ਖੰਡ ਅਤੇ ਦੁੱਧ ਪਾ ਕੇ ਨਰਮ ਆਟਾ ਗੁੰਨ੍ਹ ਲਵੋ। ਭਿਜੇ ਕਪੜੇ ਨਾਲ ਢੱਕ ਕੇ ਇਕ ਘੰਟੇ ਲਈ ਰੱਖੋ। ਓਵਨ ਨੂੰ ਜਿੰਨਾ ਗਰਮ ਹੋ ਸਕੇ ਗਰਮ ਕਰੋ। ਲੋਈ ਦੇ ਪੇੜੇ ਬਣਾ ਕੇ ਪੰਜ ਮਿੰਟ ਤਕ ਰਹਿਣ ਦਿਉ। ਇਕ ਬਾਉਲ ਵਿਚ ਪਨੀਰ, ਲੂਣ, ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਲੋਈ ਦੇ ਹਰ ਪੇੜੇ ਨੂੰ ਵੇਲ ਕੇ ਛੋਟੀ ਪੂਰੀ ਬਣਾ ਲਵੋ, ਵਿਚ ਵਿਚ ਥੋੜ੍ਹਾ ਪਨੀਰ ਦਾ ਘੋਲ ਰੱਖੋ ਅਤੇ ਕਿਨਾਰਿਆਂ ਤੋਂ ਬੰਦ ਕਰ ਕੇ ਗੋਲ ਗੇਂਦ ਬਣਾ ਲਵੋ। ਇਸ ਭਰੇ ਹੋਏ ਗੇਂਦਾਂ ਨੂੰ ਪੰਜ ਮਿੰਟ ਤਕ ਰੱਖੋ। ਫਿਰ ਹਰ ਗੇਂਦ ਨੂੰ ਵੇਲ ਕੇ ਛੇ ਇੰਚ ਦਾ ਕੁਲਚਾ ਬਣਾ ਲਵੋ, ਕੁਲਚਿਆਂ ਨੂੰ ਬੇਕਿੰਗ ਟ੍ਰੇਅ ਉਤੇ ਰੱਖੋ, ਸਾਰਿਆਂ ’ਤੇ ਭਿੱਜੇ ਹੱਥ ਫਿਰਾਉ ਅਤੇ ਥੋੜ੍ਹੀ ਲਾਲ ਮਿਰਚ ਪਾਊਡਰ ਛਿੜਕੋ। ਗਰਮ ਓਵਨ ਵਿਚ ਪੰਜ ਤੋਂ ਸੱਤ ਮਿੰਟ ਤਕ ਬੇਕ ਹੋਣ ਦਿਉ। ਹਰ ਕੁਲਚੇ ਉਤੇ ਥੋੜ੍ਹਾ ਮੱਖਣ ਲਗਾਉ। ਤੁਹਾਡਾ ਪਨੀਰ ਕੁਲਚਾ ਬਣ ਕੇ ਤਿਆਰ ਹੈ।