ਵੈਜ ਮੁਮੋਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਨੀਰ 100 ਗ੍ਰਾਮ, ਤੇਲ ਇਕ ਵੱਡਾ ਚਮਚ, ਮੈਗੀ ਭੁੰਨਿਆ ਮਸਾਲਾ ਇਕ ਪੈਕਟ, ਬੀਨਜ਼ 5-6, ਇਕ ਗਾਜਰ ਕੱਦੂਕਸ ਕੀਤੀ ਹੋਈ, ਮਸ਼ਰੂਮ ਸਵਾਦ ਅਨੁਸਾਰ, ...

Vegetable Momos

ਸਮੱਗਰੀ : ਪਨੀਰ 100 ਗ੍ਰਾਮ, ਤੇਲ ਇਕ ਵੱਡਾ ਚਮਚ, ਮੈਗੀ ਭੁੰਨਿਆ ਮਸਾਲਾ ਇਕ ਪੈਕਟ, ਬੀਨਜ਼ 5-6, ਇਕ ਗਾਜਰ ਕੱਦੂਕਸ ਕੀਤੀ ਹੋਈ, ਮਸ਼ਰੂਮ ਸਵਾਦ ਅਨੁਸਾਰ, ਪੱਤ ਗੋਭੀ ਸਵਾਦ ਅਨੁਸਾਰ, ਸੋਇਆ ਸਾਸ ਇਕ ਚਮਚ, ਨਮਕ ਸਵਾਦ ਅਨੁਸਾਰ, ਮੱਕੀ ਦਾ ਆਟਾ 2 ਚਮਚ, ਪਾਣੀ 1/4 ਕੱਪ, ਸ਼ਿਮਲਾ ਮਿਰਚ ਥੋੜੀ ਜਹੀ, ਮੈਦਾ ਜਾਂ ਆਟਾ 2 ਕੱਪ ਠੰਢੇ ਪਾਣੀ ਵਿਚ ਗੁੰਨ੍ਹਿਆ ਹੋਇਆ। 

ਇੰਜ ਬਣਾਉ : ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਪਨੀਰ ਪਾ ਕੇ ਤੇਜ਼ ਸੇਕ 'ਤੇ 2 ਮਿੰਟ ਪਕਾਉ। ਫਿਰ ਇਸ ਵਿਚ ਮੈਗੀ ਭੁੰਨਿਆ ਮਸਾਲਾ, ਬੀਨਜ਼, ਗਾਜਰ ਅਤੇ ਮਸ਼ਰੂਮ ਪਾ ਕੇ ਚੰਗੀ ਤਰ੍ਹਾਂ ਹਿਲਾਉ ਅਤੇ 2 ਮਿੰਟ ਪਕਾ ਲਉ। ਫਿਰ ਇਸ ਵਿਚ ਸੋਇਆ ਸਾਸ, ਸ਼ਿਮਲਾ ਮਿਰਚ, ਨਮਕ ਪਾ ਕੇ ਢਕ ਦਿਉ ਅਤੇ 2 ਮਿੰਟ ਤਕ ਪਕਾ ਲਉ। ਫਿਰ ਇਸ ਵਿਚ ਮੱਕੀ ਦਾ ਆਟਾ ਪਾਣੀ ਪਾ ਕੇ ਇਕ ਦੋ ਮਿੰਟ ਤਕ ਭੁੰਨੋ। ਠੰਢਾ ਹੋਣ ਲਈ ਰੱਖ ਦਿਉ।

ਗੁੰਨ੍ਹੇ ਹੋਏ ਆਟੇ ਦੀ ਇਕ ਵੱਡੀ ਸਾਰੀ ਰੋਟੀ ਬਣਾ ਕੇ ਉਸ ਵਿਚੋਂ ਗੋਲ ਆਕਾਰ ਦੀ ਕੱਟ ਲਉ। ਇਸ ਤਰ੍ਹਾਂ ਹੋਰ ਰੋਟੀਆਂ ਬਣਾ ਕੇ ਉਸ 'ਚੋਂ ਵੀ ਗੋਲ ਆਕਾਰ ਦੀਆਂ ਕੱਢ ਲਉ। ਹੁਣ ਚਮਚ ਦੀ ਮਦਦ ਨਾਲ ਬਣੀ ਹੋਈ ਰੋਟੀ ਵਿਚ ਸਬਜ਼ੀ ਵਾਲਾ ਮਿਸ਼ਰਣ ਭਰ ਦਿਉ। ਫਿਰ ਰੋਟੀ ਨੂੰ ਕਿਨਾਰਿਆਂ ਤੋਂ ਮੋੜਦੇ ਹੋਏ ਬੰਦ ਕਰ ਦਿਉ। 5-6 ਮਿੰਟ ਤਕ ਤੇਜ਼ ਸੇਕ 'ਤੇ ਭਾਫ਼ ਨਾਲ ਪਕਾਉ। ਸਾਸ ਜਾਂ ਚਟਣੀ ਨਾਲ ਪਰੋਸੋ।