Food Recipes: ਘਰ ਵਿਚ ਬਣਾਉ ਕਰੀਮੀ ਪਾਸਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ

Homemade creamy pasta Food Recipes

ਸਮੱਗਰੀ: ਪਾਸਤਾ- 200 ਗ੍ਰਾਮ , ਬੰਦਗੋਭੀ- 1 ਕੱਪ ਬਾਰੀਕ ਕੱਟੀ ਹੋਈ, ਗਾਜਰ ਅਤੇ ਸ਼ਿਮਲਾ ਮਿਰਚਾਂ- 1 ਕੱਪ (ਬਾਰੀਕ ਕੱਟੀਆਂ), ਮੱਖਣ- 2 ਵੱਡੇ ਚਮਚੇ, ਕ੍ਰੀਮ- 100 ਗ੍ਰਾਮ, ਲੂਣ ਸਵਾਦ ਅਨੁਸਾਰ, ਅਦਰਕ ਦਾ ਕੱਦੂਕਸ ਕੀਤਾ ਹੋਇਆ, ਕਾਲੀ ਮਿਰਚ ਲੋੜ ਅਨੁਸਾਰ, ਨਿੰਬੂ ਦਾ ਰਸ, ਹਰਾ ਧਨੀਆ- ਇਕ ਵੱਡਾ ਚਮਚ 

ਵਿਧੀ: ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਇੰਨਾ ਪਾਣੀ ਪਾਉ ਕਿ ਪਾਸਤਾ ਉਸ ਵਿਚ ਚੰਗੀ ਤਰ੍ਹਾਂ ਉਬਾਲਿਆ ਜਾ ਸਕੇ। ਫਿਰ ਪਾਣੀ ਵਿਚ ਅੱਧਾ ਛੋਟਾ ਚਮਚਾ ਲੂਣ ਅਤੇ 1-2 ਚਮਚਾ ਤੇਲ ਪਾ ਦਿਉ। ਹੁਣ ਪਾਣੀ ਵਿਚ ਉਬਾਲ ਆਉਣ ਤੋਂ ਬਾਅਦ ਪਾਸਤੇ ਨੂੰ ਪਾਣੀ ਵਿਚ ਪਾਉ ਅਤੇ ਉਬਲਣ ਦਿਉ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਚਮਚੇ ਨਾਲ ਹਿਲਾਉਂਦੇ ਰਹੋ। ਇਸ ਵਿਚ ਉਬਾਲ ਆਉਣ ’ਤੇ ਸੇਕ ਘੱਟ ਕਰ ਦਿਉ। ਲਗਭਗ 15-20 ਮਿੰਟ ਵਿਚ ਪਾਸਤਾ ਉਬਲ ਜਾਂਦਾ ਹੈ।

ਪਾਸਤਾ ਉਬਾਲਣ ਲਈ ਰੱਖ ਕੇ ਸਾਰੀਆਂ ਸਬਜ਼ੀਆਂ ਨੂੰ ਬਰੀਕ ਕੱਟ ਲਉ।  ਉਬਲੇ ਹੋਏ ਪਾਸਤੇ ਨੂੰ ਛਾਣਨੀ ਵਿਚ ਛਾਣ ਕੇ ਪਾਣੀ ਕੱਢ ਦਿਉ ਅਤੇ ਫਿਰ ਉਪਰੋਂ ਠੰਢਾ ਪਾਣੀ ਪਾ ਦਿਉ ਤਾਂ ਜੋ ਉਸ ਵਿਚ ਚਿਕਨਾਹਟ ਨਿਕਲ ਜਾਵੇ। ਹੁਣ ਕੜਾਹੀ ਵਿਚ ਮੱਖਣ ਗਰਮ ਕਰਨ ਲਈ ਰੱਖੋ ਅਤੇ ਗਰਮ ਹੋਣ ’ਤੇ ਅਦਰਕ ਤੇ ਸਾਰੀਆਂ ਸਬਜ਼ੀਆਂ ਪਾ ਦਿਉ ਤੇ ਇਸ ਨੂੰ ਚਮਚੇ ਨਾਲ ਹਿਲਾਉ। ਹੁਣ ਦੋ ਮਿੰਟਾਂ ਲਈ ਸਬਜ਼ੀਆਂ ਨੂੰ ਪੱਕਣ ਦਿਉ ਤਾਂ ਜੋ ਉਹ ਨਰਮ ਹੋ ਜਾਣ।

ਹੁਣ ਇਨ੍ਹਾਂ ਵਿਚ ਕ੍ਰੀਮ, ਲੂਣ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਉ। 1-2 ਮਿੰਟਾਂ ਤਕ ਪਕਾਉ। ਇਨਾਂ ਨੂੰ ਪਾਸਤੇ ਵਿਚ ਪਾ ਕੇ ਮਿਲਾ ਦਿਉ। ਹੁਣ ਚਮਚੇ ਦੀ ਮਦਦ ਨਾਲ 2 ਮਿੰਟਾਂ ਤਕ ਪਕਾ ਕੇ ਗੈਸ ਬੰਦ ਕਰ ਦਿਉ। ਪਾਸਤੇ ਵਿਚ ਨਿੰਬੂ ਦਾ ਰਸ ਤੇ ਧਨੀਆ ਪਾ ਕੇ ਮਿਲਾਉ।  ਤੁਹਾਡੇ ਕ੍ਰੀਮੀ ਪਾਸਤਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।