ਭੁੱਲ ਕੇ ਵੀ ਰਾਤ ਨੂੰ ਨਾ ਖਾਉ ਇਹ ਚੀਜ਼ਾਂ, ਹੋਣਗੇ ਨੁਕਸਾਨ

ਏਜੰਸੀ

ਜੀਵਨ ਜਾਚ, ਖਾਣ-ਪੀਣ

ਕੈਫ਼ੀਨ ਵਾਲਾ ਭੋਜਨ ਖਾਣ ਜਾਂ ਪੀਣ ਵਾਲੇ ਪੀਣ ਨਾਲ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।

Don't eat these things at night even if you forget, it will be harmful

ਅਕਸਰ ਤੁਸੀਂ ਡਾਕਟਰਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਰਾਤ ਦਾ ਖਾਣਾ ਹਮੇਸ਼ਾ ਹਲਕਾ ਖਾਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਹਜ਼ਮ ਕਰਨ ਵਿਚ ਆਸਾਨੀ ਹੋਵੇ। ਇਸ ਨਾਲ ਹੀ ਰਾਤ ਦੇ ਖਾਣੇ ਵਿਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਨਾ ਕਰਨ ਲਈ ਕਿਹਾ ਗਿਆ ਹੈ ਜਿਸ ਵਿਚ ਕੈਫ਼ੀਨ ਦੀ ਮਾਤਰਾ ਹੁੰਦੀ ਹੈ। ਦਰਅਸਲ, ਕੈਫ਼ੀਨ ਵਾਲਾ ਭੋਜਨ ਖਾਣ ਜਾਂ ਪੀਣ ਵਾਲੇ ਪੀਣ ਨਾਲ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਤਰ੍ਹਾਂ ਦੇ ਖਾਣ ਨਾਲ ਨੀਂਦ ਦਾ ਪੈਟਰਨ ਵੀ ਪ੍ਰਭਾਵਤ ਹੁੰਦਾ ਹੈ।

ਇਸ ਨਾਲ ਹੀ ਕੁੱਝ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਖ਼ਰਾਬ ਕਰਨ ਦਾ ਕੰਮ ਕਰਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਰਾਤ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਨੂੰ ਚਾਕਲੇਟ ਜਾਂ ਕੌਫ਼ੀ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੀ ਨੀਂਦ ਨੂੰ ਪ੍ਰਭਾਵਤ ਕਰ ਸਕਦੀ ਹੈ।

ਅਸਲ ਵਿਚ ਇਨ੍ਹਾਂ ’ਚ ਕੈਫ਼ੀਨ ਦੀ ਜ਼ਿਆਦਾ ਮਾਤਰਾ ਮਿਲ ਜਾਂਦੀ ਹੈ, ਜੋ ਇਨਸੌਮਨੀਆ ਦੀ ਸਮੱਸਿਆ ਦਾ ਕਾਰਨ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਟਮਾਟਰ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਟਮਾਟਰ ਖਾਣ ਨਾਲ ਐਸਿਡ ਰਿਫ਼ਲੈਕਸ ਹੋ ਸਕਦਾ ਹੈ, ਜੋ ਤੁਹਾਡੀ ਨੀਂਦ ਨੂੰ ਵਿਗਾੜ ਸਕਦਾ ਹੈ। ਜੇਕਰ ਤੁਸੀਂ ਰਾਤ ਨੂੰ ਤੇਲ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਉਹ ਤੁਹਾਨੂੰ ਦਿਨ ਭਰ ਪ੍ਰੇਸ਼ਾਨ ਕਰ ਸਕਦੀਆਂ ਹਨ।

ਦਰਅਸਲ ਤੇਲ ਵਾਲੀਆਂ ਚੀਜ਼ਾਂ ਆਸਾਨੀ ਨਾਲ ਹਜ਼ਮ ਨਹੀਂ ਹੁੰਦੀਆਂ ਕਿਉਂਕਿ ਇਨ੍ਹਾਂ ਨੂੰ ਹਜ਼ਮ ਕਰਨ ਲਈ ਤੇਜ਼ ਪਾਚਨ ਸ਼ਕਤੀ ਦਾ ਹੋਣਾ ਜ਼ਰੂਰੀ ਹੁੰਦਾ ਹੈ, ਜਦੋਂ ਕਿ ਰਾਤ ਨੂੰ ਸੌਂਦੇ ਸਮੇਂ ਪਾਚਨ ਦੀ ਗਤੀ ਹੌਲੀ ਹੁੰਦੀ ਹੈ। ਜੇਕਰ ਤੁਸੀਂ ਰਾਤ ਦੇ ਖਾਣੇ ਵਿਚ ਪਿਆਜ਼ ਖਾਂਦੇ ਹੋ ਤਾਂ ਇਸ ਦਾ ਤੁਹਾਡੇ ਪਾਚਨ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਿਆਜ਼ ਪੇਟ ਵਿਚ ਗੈਸ ਬਣਾਉਂਦਾ ਹੈ, ਜੋ ਤੁਹਾਡੀ ਨੀਂਦ ਨੂੰ ਪ੍ਰਭਾਵਤ ਕਰ ਸਕਦਾ ਹੈ। ਹਾਲਾਂਕਿ ਫਲਾਂ ਦਾ ਸੇਵਨ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ, ਪਰ ਇਨ੍ਹਾਂ ਨੂੰ ਕਦੇ ਵੀ ਰਾਤ ਨੂੰ ਸੌਂਦੇ ਸਮੇਂ ਨਹੀਂ ਖਾਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਫਲ ਐਸੀਡਿਕ ਹੁੰਦੇ ਹਨ ਜਿਸ ਨਾਲ ਤੁਹਾਡੇ ਸਰੀਰ ’ਚ ਐਸਿਡਿਕ ਰਿਐਕਸ਼ਨ ਹੋ ਸਕਦਾ ਹੈ, ਇਹ ਐਸੀਡਿਟੀ ਦੀ ਸਮੱਸਿਆ ਵੀ ਪੈਦਾ ਕਰ ਸਕਦੇ ਹਨ।