Green mango chutney: ਇੰਝ ਬਣਾਉ ਅੰਬ ਦੀ ਚਟਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੰਬ ਦੀ ਚੱਟਣੀ ਬਣਾਉਣ ਲਈ ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ।

Green mango chutney

Green mango chutney: ਸਮੱਗਰੀ: ਕੱਚਾ ਅੰਬ ਕੱਟਿਆ ਹੋਇਆ - 1, ਮੇਥੀ ਦੇ ਬੀਜ - 1/4 ਚਮਚ, ਰਾਈ - 1 ਚਮਚ, ਕਲੋਂਜੀ - 1 ਚਮਚ, ਹਿੰਗ - 1 ਚੂੰਢੀ, ਲਾਲ ਮਿਰਚ ਪਾਊਡਰ - 1 ਚਮਚ, ਅਦਰਕ - 1/2 ਚਮਚ, ਜ਼ੀਰਾ - 1 ਚਮਚ, ਸੌਂਫ- 1 ਚਮਚ, ਗੁੜ - 1/4 ਕੱਪ, ਚਿਲੀ ਫਲੇਕਸ - 1/2 ਚਮਚ, ਗਰਮ ਮਸਾਲਾ - 1/2 ਚਮਚ, ਤੇਲ, ਲੂਣ - ਸੁਆਦ ਅਨੁਸਾਰ

ਬਣਾਉਣ ਦਾ ਤਰੀਕਾ: ਅੰਬ ਦੀ ਚੱਟਣੀ ਬਣਾਉਣ ਲਈ ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਇਸ ਤੋਂ ਬਾਅਦ ਇਸ ਵਿਚ ਰਾਈ, ਜ਼ੀਰਾ, ਸੌਂਫ, ਮੇਥੀ, ਸੌਂਫ ਦੇ ਬੀਜ ਅਤੇ ਇਕ ਚੁਟਕੀ ਹਿੰਗ ਪਾ ਕੇ ਪਕਾਉ। ਜਦੋਂ ਮਸਾਲੇ ਅਪਣੀ ਖ਼ੁਸ਼ਬੂ ਛਡਣ ਲੱਗ ਜਾਣ ਤਾਂ ਅੱਗ ਨੂੰ ਘੱਟ ਕਰੋ ਅਤੇ ਇਸ ਵਿਚ ਕੱਚੇ ਅੰਬ ਪਾ ਕੇ 2 ਮਿੰਟ ਤਕ ਪਕਾਉ।

ਣ ਇਸ ਵਿਚ ਹਲਦੀ, ਮਿਰਚ, ਅਦਰਕ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਮਿਕਸ ਕਰ ਲਉ ਅਤੇ ਇਕ ਮਿੰਟ ਤਕ ਪਕਾਉ। ਹੁਣ ਚਟਣੀ ਵਿਚ ਇਕ ਕੱਪ ਪਾਣੀ ਪਾਉ ਅਤੇ ਅੰਬ ਨੂੰ ਨਰਮ ਹੋਣ ਤਕ ਉਬਾਲੋ। ਫਿਰ ਇਸ ਵਿਚ ਗੁੜ ਪਾਉ ਅਤੇ ਮਿਸ਼ਰਣ ਨੂੰ ਗਾੜ੍ਹਾ ਹੋਣ ਤਕ ਉਬਲਣ ਦਿਉ। ਚਟਣੀ ਨੂੰ ਪਕਾਉਣ ਵਿਚ ਲਗਭਗ 10 ਮਿੰਟ ਲੱਗਣਗੇ। ਹੁਣ ਚਟਣੀ ਵਿਚ ਗਰਮ ਮਸਾਲਾ, ਚਿਲੀ ਫਲੈਕਸ ਪਾਉ ਅਤੇ ਪਕਣ ਦਿਉ। ਤੁਹਾਡੀ ਅੰਬ ਦੀ ਚਟਣੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ’ਤੇ ਰੱਖ ਕੇ ਖਾਉ।