Food Recipes: ਦੁਪਹਿਰ ਦੇ ਖਾਣੇ 'ਚ ਸਬਜ਼ੀ ਦੀ ਬਜਾਏ ਬਣਾਉ ਮੇਥੀ ਚੌਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

make fenugreek rice for lunch food recipes

make fenugreek rice for lunch food recipes: ਤੁਸੀਂ ਰੋਜ਼ ਦੁਪਹਿਰ ਦੇ ਖਾਣੇ ਵਿਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ। ਜੇ ਤੁਸੀਂ ਅਪਣੇ ਮੂੰਹ ਦਾ ਸੁਆਦ ਬਦਲਣਾ ਚਾਹੁੰਦੇ ਹੋ ਤਾਂ ਘਰ ਵਿਚ ਬਣਾਉ ਮੇਥੀ ਚੌਲ।

ਸਮੱਗਰੀ: ਬਾਸਮਤੀ ਚਾਵਲ-4 ਕੱਪ, ਪਿਆਜ਼-1 (ਲੰਮੇ ਪਤਲੇ ਕੱਟੇ ਹੋਏ), ਅਦਰਕ-1 ਇੰਚ ਟੁਕੜਾ (ਪੀਸਿਆ ਹੋਇਆ), ਲੱਸਣ - 4 ਕਲੀਆਂ, ਟਮਾਟਰ-30 (ਬਾਰੀਕ ਕੱਟਿਆ ਹੋਇਆ), ਮੇਥੀ ਦਾ ਕੱਪ (ਬਾਰੀਕ ਕੱਟਿਆ ਹੋਇਆ), ਲਾਲ ਮਿਰਚ ਪਾਊਡਰ-1 ਚਮਚ, ਧਨੀਆ ਪਾਊਡਰ-2 ਵੱਡੇ ਚਮਚ, ਗਰਮ ਮਸਾਲਾ-1 ਚਮਚ, ਦਾਲਚੀਨੀ-1 ਟੁਕੜਾ, ਲੌਂਗ-2, ਇਲਾਇਚੀ-1, ਤੇਲ-2 ਚਮਚ, ਲੂਣ-ਸਵਾਦ ਅਨੁਸਾਰ

ਮੇਥੀ ਚੌਲ ਬਣਾਉਣ ਦਾ ਤਰੀਕਾ: ਸੱਭ ਤੋਂ ਪਹਿਲਾਂ, ਚਾਵਲ ਨੂੰ ਗਰਮ ਪਾਣੀ ਵਿਚ 1 ਘੰਟੇ ਲਈ ਭਿਉਂ ਕੇ ਰੱਖ ਦਿਉ। ਨਿਰਧਾਰਤ ਸਮੇਂ ਤੋਂ ਬਾਅਦ, ਚਾਵਲ ਨੂੰ ਪ੍ਰੈਸ਼ਰ ਕੁਕਰ ਵਿਚ ਪਕਣ ਲਈ ਰੱਖ ਦਿਉ। ਹੁਣ ਇਕ ਕੜਾਹੀ ਵਿਚ ਘਿਉ ਗਰਮ ਕਰੋ ਅਤੇ ਇਸ ਵਿਚ ਦਾਲਚੀਨੀ, ਲੌਂਗ, ਇਲਾਇਚੀ ਪਾਉ ਅਤੇ ਇਸ ਨੂੰ ਥੋੜ੍ਹਾ ਜਿਹਾ ਪਕਾਉ। ਹੁੁਣ ਇਸ ਵਿਚ ਪਿਆਜ਼ ਮਿਲਾਉ ਅਤੇ ਇਸ ਨੂੰ ਸੁਨਿਹਰੀ ਹੋਣ ਤਕ ਪੱਕਣ ਦਿਉ।

ਇਸ ਵਿਚ ਅਦਰਕ, ਲੱਸਣ ਅਤੇ ਟਮਾਟਰ ਮਿਲਾਉ ਅਤੇ ਇਸ ਨੂੰ ਨਰਮ ਹੋਣ ਤਕ ਪੱਕਣ ਦਿਉ। ਤਿਆਰ ਕੀਤੇ ਗਏ ਮਸਾਲੇ ਵਿਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਪਾਊਡਰ, ਨਮਕ ਪਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ ਤੇ 3 ਤੋਂ 4 ਮਿੰਟ ਲਈ ਪਕਾਉ। ਮਸਾਲਾ ਬਣਾਉਣ ਤੋਂ ਬਾਅਦ ਮੇਥੀ ਮਿਲਾਉ ਅਤੇ ਇਸ ਨੂੰ ਪਕਾਉ। ਜਦੋਂ ਮੇਥੀ ਪੱਕ ਜਾਂਦੀ ਹੈ ਇਸ ਵਿਚ ਪਕਾਏ ਹੋਏ ਚਾਵਲ ਮਿਲਾਉ ਅਤੇ ਇਸ ਨੂੰ 2-3 ਮਿੰਟ ਲਈ ਹੋਰ ਪੱਕਣ ਦਿਉ। ਲਉ ਜੀ ਤੁਹਾਡੇ ਮੇਥੀ ਚੌਲ ਬਣ ਕੇ ਤਿਆਰ ਹਨ।