ਘਰ ਵਿਚ ਬਣਾਉ ਪਨੀਰ ਰੋਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ ਵਿਚ ਵੀ ਹੈ ਬੇਹੱਦ ਸਵਾਦ

Make paneer rolls at home

 

ਸਮੱਗਰੀ: (ਆਟੇ ਦੇ ਲਈ) ਮੈੈਦਾ- 300 ਗ੍ਰਾਮ, ਲੂਣ -1/2 ਚਮਚ, ਪਾਣੀ- 170 ਮਿ.ਲਈ, (ਸਟਫਿੰਗ ਦੇ ਲਈ), ਤੇਲ-1 ਚਮਚ, ਜੀਰਾ- 1 ਚਮਚ, ਪਿਆਜ਼- 130 ਗ੍ਰਾਮ, ਅਦਰਕ -ਲੱਸਣ ਦਾ ਪੇਸਟ-2 ਚਮਚ, ਲਾਲ ਮਿਰਚ ਦਾ ਪੇਸਟ-2 ਚਮਚ, ਹਲਦੀ-1/4 ਚਮਚ, ਧਨੀਆ ਪਾਊਡਰ -1/2 ਚਮਚ, ਕਾਜੂ ਪੇਸਟ - 45 ਗ੍ਰਾਮ, ਦਹੀਂ- 55 ਗ੍ਰਾਮ, ਲੂਣ-1 ਚਮਚ, ਗਰਮ ਮਸਾਲਾ-1 ਚਮਚ, ਪਨੀਰ- 200 ਗ੍ਰਾਮ, ਧਨਿਆ-1 ਚਮਚ,  ਸਿਰਕਾ-1 ਚਮਚ, ਤੇਲ-ਫ਼ਰਾਈ ਕਰਨ ਲਈ।

 

ਬਣਾਉਣ ਦਾ ਢੰਗ: (ਆਟੇ ਦੇ ਲਈ) ਭਾਂਡੇ ਵਿਚ 300 ਗ੍ਰਾਮ ਮੈਦਾ, 1/2 ਚਮਚ ਲੂਣ ਪਾ ਕੇ ਅਤੇ 170 ਮਿ.ਲੀ ਪਾਣੀ ਲੈ ਕੇ ਇਸ ਨੂੰ ਨਰਮ ਆਟੇ ਦੀ ਤਰ੍ਹਾਂ ਗੁੰਨ੍ਹ ਲਉ। (ਸਟਫਿੰਗ ਦੇ ਲਈ) ਫ਼ਰਾਈਪੈਨ ਵਿਚ 1 ਚਮਚ ਤੇਲ ਗਰਮ ਕਰ ਕੇ 1 ਚਮਚ ਜੀਰਾ ਪਾਉ ਅਤੇ ਹਿਲਾਉ।  ਫਿਰ 130 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁਨ੍ਹੋ ਅਤੇ ਬਾਅਦ ਵਿਚ 2 ਚਮਚ ਅਦਰਕ- ਲੱਸਣ ਦਾ ਪੇਸਟ ਪਾ ਕੇ 2-3 ਮਿੰਟ ਤਕ ਪਕਾਉ। ਹੁਣ 2 ਚਮਚ ਲਾਲ ਮਿਰਚ ਦਾ ਪੇਸਟ ਅਤੇ 1/4 ਚਮਚ ਹਲਦੀ ਮਿਕਸ ਕਰੋ। ਇਸ ਤੋਂ ਬਾਅਦ ਇਸ ਵਿਚ 1/2 ਚਮਚ ਧਨੀਆ ਪਾਊਡਰ, 45 ਗ੍ਰਾਮ ਕਾਜੂ ਪੇਸਟ, 55 ਗ੍ਰਾਮ ਦਹੀਂ, 1 ਚਮਚ ਲੂਣ, 1 ਚਮਚ ਗ੍ਰਾਮ ਮਸਾਲਾ ਚੰਗੀ ਤਰ੍ਹਾਂ ਮਿਲਾਉ।

 

3 ਤੋਂ 5 ਮਿੰਟ ਤਕ ਪਕਾਉ। ਹੁਣ 200 ਗ੍ਰਾਮ ਪਨੀਰ ਮਿਲਾ ਕੇ 1 ਚਮਚ, ਧਨੀਆ ਮਿਲਾ ਕੇ ਸੇਕ ਤੋਂ ਹਟਾ ਕੇ ਇਕ ਪਾਸੇ ਰੱਖ ਦਿਉ। ਗੁੰਨ੍ਹੇ ਹੋਏ ਆਟੇ ਵਿਚੋਂ ਕੁੱਝ ਹਿੱਸਾ ਲੈ ਕੇ ਉਸ ਦੀਆਂ ਲੋਈਆਂ ਬਣਾਉ ਅਤੇ ਇਸ ਨੂੰ ਵੇਲਣੇ ਦੇ ਨਾਲ ਰੋਟੀ ਦੀ ਤਰ੍ਹਾਂ ਬੇਲ ਲਉ। ਫਿਰ ਇਸ ਉਤੇ ਤਿਆਰ ਕੀਤਾ ਹੋਇਆ ਪਨੀਰ ਦਾ ਮਿਸ਼ਰਣ ਰੱਖੋ। ਹੁਣ ਕੁੱਝ ਪਿਆਜ਼ ਅਤੇ ਸਿਰਕਾ ਪਾਉ। ਇਸ ਨੂੰ ਰੋਲ ਕਰ ਕੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਬੰਦ ਕਰੋ। ਫ਼ਰਾਈਪੈਨ ਵਿਚ ਕੁੱਝ ਤੇਲ ਗਰਮ ਕਰ ਕੇ ਪਨੀਰ ਰੋਲ ਨੂੰ ਭੂਰੇ ਰੰਗੇ ਅਤੇ ਕਰਿਸਪੀ ਹੋਣ ਤਕ ਫ਼ਰਾਈ ਕਰੋ। ਤੁਹਾਡਾ ਪਨੀਰ ਰੋਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਾਸ ਨਾਲ ਖਾਉ।