ਕੱਦੂ ਦਾ ਰਾਇਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅਕਸਰ ਵੇਖਿਆ ਗਿਆ ਹੈ ਕਿ  ਕੱਦੂ ਦੀ ਸਬਜ਼ੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਪਰ ਕੀ ਤੁਸੀ ਕੱਦੂ ਨੂੰ ਕਦੇ ਦੂਜੇ ਅੰਦਾਜ਼ ਵਿੱਚ ਖਾਣ ਲਈ ਵਰਤਿਆ ਹੈ?

Pumpkin raita

ਅਕਸਰ ਵੇਖਿਆ ਗਿਆ ਹੈ ਕਿ  ਕੱਦੂ ਦੀ ਸਬਜ਼ੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਪਰ ਕੀ ਤੁਸੀ ਕੱਦੂ ਨੂੰ ਕਦੇ ਦੂਜੇ ਅੰਦਾਜ਼ ਵਿੱਚ ਖਾਣ ਲਈ ਵਰਤਿਆ ਹੈ? ਜੇਕਰ ਤੁਸੀ ਕਦੇ ਕੱਦੂ ਨੂੰ ਸਬਜ਼ੀ ਤੋਂ ਇਲਾਵਾ ਕੁੱਝ ਅਲੱਗ ਬਣਾਉਣ ਲਈ ਨਹੀਂ ਵਰਤਿਆ ਤਾਂ ਇਸ ਵਾਰ ਕੱਦੂ ਦਾ ਰਾਇਤਾ ਜ਼ਰੂਰ ਬਣਾਉ।

ਇਹ ਰਾਇਤਾ ਤੁਹਾਡੇ ਖਾਣੇ ਨੂੰ ਹੋਰ ਵੀ ਸਵਾਦਿਸ਼ਟ ਅਤੇ ਲਾਜਵਾਬ ਬਣਾ ਸਕਦਾ ਹੈ। ਇਸ ਨੂੰ ਘਰ 'ਚ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਇਸ ਵਿਚ ਜ਼ਿਆਦਾ ਸਮਾਂ ਵੀ ਨਹੀਂ ਲਗਦਾ।

 

ਕੱਦੂ ਦਾ ਰਾਇਤਾ ਬਣਾਉਣ ਦੀ ਸਮੱਗਰੀ

ਕੱਦੂ -200 ਗਰਾਮ

ਦਹੀਂ-350 ਗਰਾਮ

ਲਾਲ ਮਿਰਚ ਪਾਊਡਰ - 1 ਚਮਚ

ਜ਼ੀਰਾ ਪਾਊਡਰ - 1/2 ਚਮਚ

ਧਨੀਆ ਪੱਤਾ

ਲੂਣ - ਸਵਾਦ ਅਨੁਸਾਰ

ਤੇਲ - 2 ਚਮਚ

ਕੱਦੂ ਦਾ ਰਾਇਤਾ ਬਣਾਉਣ ਦੀ ਵਿਧੀ:

ਸੱਭ ਤੋਂ ਪਹਿਲਾਂ ਕੱਦੂ ਨੂੰ ਛਿੱਲ ਕੇ ਉਸ ਵਿਚੋਂ ਬੀਜ ਨੂੰ ਕੱਢ ਦਿਉ ਅਤੇ ਕੱਦੂਕਸ ਕਰ ਲਵੋ। ਇਸ ਤੋਂ ਬਾਅਦ ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਕੱਦੂ ਅਤੇ ਲੂਣ ਨੂੰ ਪਾ ਕੇ 3 ਤੋਂ 4 ਮਿੰਟ ਤਕ ਚੰਗੀ ਨਾਲ ਭੁੰਨ ਲਵੋ।

ਜਦੋਂ ਕੱਦੂ ਠੀਕ ਤਰ੍ਹਾਂ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਉ ਅਤੇ ਕੁੱਝ ਦੇਰ ਠੰਢਾ ਹੋਣ ਲਈ ਛੱਡ ਦਿਉ। ਹੁਣ ਇਕ ਬਰਤਨ ਵਿਚ ਦਹੀਂ ਪਾਉ ਅਤੇ ਉਸ ਵਿਚ ਹਲਕਾ ਲੂਣ, ਜ਼ੀਰਾ ਪਾਊਡਰ ਅਤੇ ਧਨੀਆ ਪੱਤਾ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਵਿਚ ਪਕਾਏ ਹੋਏ ਕੱਦੂ ਨੂੰ ਪਾਉ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਕੱਦੂ ਦਾ ਰਾਇਤਾ ਸਰਵ ਕਰਨ ਲਈ ਤਿਆਰ ਹੈ।