ਘਰ ਦੀ ਰਸੋਈ ਵਿਚ ਬਣਾਓ ਦਹੀਂ ਵਾਲੀ ਅਰਬੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬਣਾਉਣ ਵਿਚ ਵੀ ਆਸਾਨ

Arabic with yogurt

ਦਹੀਂ ਵਾਲੀ ਅਰਬੀ
ਸਮੱਗਰੀ : ਅਰਬੀ 500 ਗ੍ਰਾਮ, ਲੂਣ, ਲਾਲ ਮਿਰਚ ਸੁਆਦ ਅਨੁਸਾਰ, ਧਨੀਆਂ ਪਾਊਡਰ ਇਕ ਚਮਚ, ਜਵੈਣ ਅੱਧਾ ਚਮਚ, ਘਿਉ ਇਕ ਵੱਡਾ ਚਮਚ, ਪਿਆਜ਼ 100 ਗ੍ਰਾਮ, ਦਹੀਂ 200 ਗ੍ਰਾਮ, ਹਲਦੀ ਅੱਧਾ ਚਮਚ, ਹਿੰਗ ਚੂਰਾ ਥੋੜ੍ਹਾ ਜਿਹਾ, ਗਰਮ ਮਸਾਲਾ ਇਕ ਚਮਚ। 

ਵਿਧੀ : ਅਰਬੀ ਨੂੰ ਸਾਫ਼ ਪਾਣੀ ਵਿਚ ਧੋ ਕੇ ਉਸ ਨੂੰ ਉਬਾਲ ਲਉ। ਉਬਾਲਣ ਤੋਂ ਬਾਅਦ ਉਸ ਨੂੰ ਛਿੱਲ ਕੇ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਉ। ਫਿਰ ਇਕ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਜਵੈਣ ਅਤੇ ਪਿਆਜ਼ ਭੁੰਨ ਲਉ। ਜਦ ਇਹ ਦੋਵੇਂ ਭੁੰਨੇ ਜਾਣ ਤਾਂ ਉਸ ’ਚ ਹਲਦੀ, ਲਾਲ ਮਿਰਚ, ਲੂਣ, ਧਨੀਆਂ ਪਾ ਕੇ ਭੁੰਨ ਲਉ। ਬਾਕੀ ਸਾਰਾ ਮਿਸ਼ਰਣ ਇਸ ’ਚ ਪਾ ਦਿਉ। ਕਟੀ ਹੋਈ ਅਰਬੀ ਦੇ ਟੁਕੜੇ ਵੀ ਪੰਜ ਮਿੰਟ ਤਕ ਹਲਕੀ ਅੱਗ ’ਤੇ ਪਕਾਉ। ਜਦ ਇਹ ਪਕ ਜਾਏ ਤਾਂ ਉਪਰ ਤੋਂ ਚੁਟਕੀ ਭਰ ਮਸਾਲਾ, ਹਰੀ ਮਿਰਚ ਦੇ ਟੁਕੜੇ, ਹਰਾ ਧਨੀਆਂ ਕੱਟ ਕੇ ਪਾਉ। ਇਸ ਨਾਲ ਇਹ ਸੁਆਦੀ ਲੱਗੇਗੀ। 

ਮਸਾਲੇਦਾਰ ਭਰੀ ਹੋਈ ਸ਼ਿਮਲਾ ਮਿਰਚ 
ਸਮੱਗਰੀ : ਸ਼ਿਮਲਾ ਮਿਰਚ 15, ਅਦਰਕ 40 ਗ੍ਰਾਮ, ਗਰਮ ਮਸਾਲਾ ਇਕ ਚਮਚ, ਲਾਲ ਮਿਰਚ ਅਤੇ ਲੂਣ ਸੁਆਦ ਅਨੁਸਾਰ,  ਆਲੂ 400 ਗ੍ਰਾਮ, ਪਿਆਜ਼ 200 ਗ੍ਰਾਮ, ਹਿੰਗ  ਪੀਸੀ ਹੋਈ ਇਕ ਚੁਟਕੀ, ਧਨੀਆਂ ਪਾਊਡਰ ਦੋ ਚਮਚ, ਤੇਲ ਜਾਂ ਘਿਉ 150 ਗ੍ਰਾਮ।

ਵਿਧੀ : ਪਹਿਲਾਂ ਆਲੂਆਂ ਨੂੰ ਉਬਾਲ ਲਉ। ਫਿਰ ਆਲੂਆਂ ਨੂੰ ਛਿਲ ਕੇ ਕੱਦੂਕਸ ਕਰ ਲਉ। ਇਸ ’ਚ ਹਲਦੀ, ਲੂਣ,  ਲਾਲ ਮਿਰਚ, ਧਨੀਆਂ ਪਾਊਡਰ ਅਤੇ ਕੱਟੇ ਹੋਏ ਬਰੀਕ ਪਿਆਜ਼ ਮਿਲਾਉ। ਉਸ ਤੋਂ ਬਾਅਦ ਆਲੂਆਂ ਦੇ ਇਸ ਮਸਾਲੇ ਨੂੰ ਕਟੀ ਹੋਈ ਸ਼ਿਮਲਾ ਮਿਰਚ ਵਿਚ ਭਰ ਦਿਉ। ਇਸ ਤੋਂ ਬਾਅਦ ਇਕ ਕੜਾਹੀ ਵਿਚ ਘਿਉ ਪਾ ਕੇ ਹਲਕੀ ਅੱਗ ’ਤੇ ਪਕਾਉ। ਜਦ ਸ਼ਿਮਲਾ ਮਿਰਚ ਦਾ ਰੰਗ ਹਲਕਾ ਭੂਰਾ ਹੋਣ ਲੱਗੇ ਤਾਂ ਅੱਗ ਤੋਂ ਹੇਠਾਂ ਉਤਾਰ ਕੇ ਇਸ ਨੂੰ ਥੋੜ੍ਹੀ ਦੇਰ ਲਈ ਢੱਕ ਕੇ ਰੱਖ ਦਿਉ।