How to Cook Okra: ਘਰ ਦੀ ਰਸੋਈ ਵਿਚ ਬਣਾਉ ਤਰੀ ਵਾਲੀ ਭਿੰਡੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸੱਭ ਤੋਂ ਪਹਿਲਾਂ ਭਿੰਡੀਆਂ ਨੂੰ ਸਾਦੇ ਪਾਣੀ ਨਾਲ ਧੋ ਲਵੋ। ਪਰ ਧੋਣ ਨਾਲ ਭਿੰਡੀਆਂ ਵਿਚ ਲੇਸ ਬਣ ਜਾਂਦੀ ਹੈ।

How to Cook Okra

How to Cook Okra: ਸਮੱਗਰੀ: ਭਿੰਡੀ, ਇਕ ਪਿਆਜ਼, ਟਮਾਟਰ, ਹਰੀਆਂ ਮਿਰਚਾਂ, ਦਹੀਂ, 4 ਤੁਰੀ ਲੱਸਣ, ਅਦਰਕ ਦਾ ਟੁਕੜਾ, ਕਸੂਰੀ ਮੇਥੀ, ਹਲਦੀ, ਦਾਲਚੀਨੀ ਟੁਕੜਾ, ਇਕ ਇਲਾਚੀ, ਇਕ ਤੇਜਪੱਤਾ, ਧਨੀਆ ਪਾਊਡਰ, ਅੱਧਾ ਚਮਚ ਲਾਲ ਮਿਰਚ ਪਾਊਡਰ, ਦੋ ਚਮਚ ਹਰਾ ਧਨੀਆ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਭਿੰਡੀਆਂ ਨੂੰ ਸਾਦੇ ਪਾਣੀ ਨਾਲ ਧੋ ਲਵੋ। ਪਰ ਧੋਣ ਨਾਲ ਭਿੰਡੀਆਂ ਵਿਚ ਲੇਸ ਬਣ ਜਾਂਦੀ ਹੈ। ਇਸ ਲਈ ਧੋਣ ਤੋਂ ਬਾਅਦ ਸਾਫ਼ ਸੂਤੀ ਕਪੜੇ ਨਾਲ ਭਿੰਡੀਆਂ ਨੂੰ ਸਾਫ਼ ਕਰ ਲਵੋ। ਇਸ ਤੋਂ ਬਾਅਦ ਭਿੰਡੀ ਨੂੰ ਕੱਟੋ। ਕੱਟ ਲਗਾਉਣ ਤੋਂ ਬਾਅਦ ਇਕ ਫ਼ਰਾਈਪੈਨ ਵਿਚ ਤੇਲ ਪਾ ਕੇ ਭਿੰਡੀਆਂ ਨੂੰ ਤਲ ਲਵੋ। ਇਸ ਨਾਲ ਹੀ ਦੂਜੀ ਸਮੱਗਰੀ ਜਿਵੇਂ ਪਿਆਜ਼, ਟਮਾਟਰ, ਹਰੀ ਮਿਰਚ ਵੀ ਬਾਰੀਕ ਕੱਟ ਕੇ ਰੱਖ ਲਵੋ। ਇਸ ਤੋਂ ਬਾਅਦ ਇਕ ਕੜਾਹੀ ਵਿਚ ਥੋੜ੍ਹਾ ਜਿਹਾ ਤੇਲ ਗਰਮ ਕਰੋ।

ਤੇਲ ਗਰਮ ਹੋਣ ਤੇ ਕੜ੍ਹੀ ਪੱਤੇ ਪਾ ਕੇ ਭੁੰਨੋ ਤੇ ਫਿਰ ਪਿਆਜ਼ ਅਦਰਕ ਦਾ ਪੇਸਟ ਪਾ ਦਿਉ। ਕੁੱਝ ਸਮਾਂ ਭੁੰਨਣ ਤੋਂ ਬਾਅਦ ਟਮਾਟਰਾਂ ਦੀ ਪਿਊਰੀ ਮਿਲਾਉ। ਇਸ ਤੋਂ ਬਾਅਦ ਮਸਾਲੇ ਸ਼ਾਮਲ ਕਰੋ ਤੇ ਇਸ ਮਿਸ਼ਰਣ ਨੂੰ ਦੋ ਤੋਂ ਤਿੰਨ ਮਿੰਟਾਂ ਤਕ ਭੁੰਨੋ। ਹੁਣ ਦਹੀਂ ਸ਼ਾਮਲ ਕਰੋ ਤੇ ਫਿਰ ਤੇਲ ਵਿਚ ਫ਼ਰਾਈ ਕੀਤੀਆਂ ਭਿੰਡੀਆਂ ਨੂੰ ਕੜਾਹੀ ਵਿਚ ਪਾ ਦਿਉ। ਦੋ ਤਿੰਨ ਮਿੰਟਾਂ ਤਕ ਭਿੰਡੀਆਂ ਨੂੰ ਗ੍ਰੇਵੀ ਵਿਚ ਪੱਕਣ ਦਿਉ। ਹੁਣ ਗੈਸ ਬੰਦ ਦਿਉ। ਤੁਹਾਡੀ ਗ੍ਰੇਵੀ ਭਿੰਡੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।