ਘਰ ਦੀ ਰਸੋਈ ਵਿਚ ਬਣਾਉ ਤਿਰੰਗਾ ਕੋਫ਼ਤਾ

ਏਜੰਸੀ

ਜੀਵਨ ਜਾਚ, ਖਾਣ-ਪੀਣ

ਤਿਰੰਗਾ ਕੋਫ਼ਤਾ ਬਣਾਉਣ ਦੀ ਸਮੱਗਰੀ

Make tricolor kofta in your home kitchen

ਸਮੱਗਰੀ : ਪਾਲਕ 250 ਗ੍ਰਾਮ, ਵੇਸਣ 4 ਚਮਚ, ਟਮਾਟਰ 100 ਗ੍ਰਾਮ , ਅਦਰਕ ਦਾ ਪੇਸਟ 1 ਚਮਚ, ਪਨੀਰ 250 ਗ੍ਰਾਮ, ਦਹੀਂ ਇਕ ਕੱਪ, ਲੂਣ, ਕਾਲੀ ਮਿਰਚ, ਗਰਮ ਮਸਾਲਾ ਸੁਆਦ ਅਨੁਸਾਰ। 

ਵਿਧੀ : ਪਾਲਕ ਨੂੰ ਘੱਟ ਤੋਂ ਘੱਟ ਪਾਣੀ ਵਿਚ ਉਬਾਲ ਕੇ ਪੀਸ ਲਉ ਅਤੇ ਇਸ ’ਚ ਵੇਸਣ ਤੇ ਲੂਣ ਪਾ ਕੇ ਗੁੰਨ੍ਹ ਲਉ। ਪਨੀਰ ਨੂੰ ਚੰਗੀ ਤਰ੍ਹਾਂ ਕੱਦੂਕਸ ਕਰ ਲਉ ਅਤੇ ਇਸ ਦੇ ਦੋ ਭਾਗ ਕਰ ਲਉ। ਇਕ ਭਾਗ ਵਿਚ ਹਲਦੀ ਮਿਲਾਉ ਅਤੇ ਛੋਟੀਆਂ ਛੋਟੀਆਂ ਗੋਲੀਆਂ ਬਣਾ ਲਉ। ਇਨ੍ਹਾਂ ਪੀਲੀ ਗੋਲੀਆਂ ਉਪਰ  ਪਨੀਰ ਦੀ ਤਹਿ ਲਗਾਉ ਅਤੇ ਅੰਤ ਵਿਚ ਵੇਸਣ ਮਿਲੇ ਪਾਲਕ ਦੀ ਤਹਿ ਲਗਾਉ। ਹੁਣ ਇਨ੍ਹਾਂ ਕੋਫ਼ਤਿਆਂ ਨੂੰ ਗਰਮ ਘਿਉ ਵਿਚ ਸੁਨਿਹਰੀ ਹੋਣ ਤਕ ਤਲ ਲਉ। ਤਰੀ ਲਈ ਪਿਆਜ਼, ਅਦਰਕ, ਹਰੀ ਮਿਰਚ ਪੀਸ ਕੇ ਕੱਟੇ ਹੋਏ ਟਮਾਟਰ ਵਿਚ ਮਿਲਾਉ। ਘਿਉ ਗਰਮ ਕਰੋ ਅਤੇ ਹਿੰਗ ਅਤੇ ਜੀਰੇ ਨੂੰ ਤਲੋ। ਹੁਣ ਪਿਆਜ਼ ਟਮਾਟਰ ਪਾ ਕੇ ਭੁੰਨੋ, ਜਦ ਤਕ ਇਹ ਘਿਉ ਨਾ ਛੱਡਣ ਲੱਗੇ। ਹੁਣ ਇਸ ਵਿਚ ਦਹੀਂ ਪਾ ਦਿਉ। ਇਸ ਨੂੰ ਗਾੜ੍ਹਾ ਹੋਣ ਤਕ ਪਕਾਉ ਤੇ ਹੁਣ ਕੋਫ਼ਤੇ ਪਾ ਕੇ ਪਕਾਉ। ਸਬਜ਼ੀ ਤਿਆਰ ਹੈ। ਹਰਾ ਧਨੀਆਂ ਜਾਂ ਕਰੀਮ ਨਾਲ ਸਜਾ ਕੇ ਪਰੋਸ ਦਿਉ।