ਮਾਨਸੂਨ ਵਿਚ ਘਰ ਬਣਾ ਕੇ ਖਾਉ ਗਰਮਾ ਕਚੌਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ ਵਿਚ ਬਣਾਉਣਾ ਬੇਹੱਦ ਅਸਾਨ

kachori

 

ਸਮੱਗਰੀ: ਮੈਦਾ 2 ਕੱਪ, ਨਮਕ 1/4 ਕੱਪ ਵੱਡਾ ਚਮਚ, ਖਾਣ ਵਾਲਾ ਸੋਢਾ ਚੂੰਢੀ ਭਰ, ਅਜਵਾਇਣ 1/4 ਚਮਚ, ਕਲੌਂਜੀ 1/4 ਵੱਡਾ ਚਮਚ, ਘਿਉ ਮੂਣ ਲਈ, ਜ਼ੀਰਾ 1/2 ਚਮਚ

 

ਬਣਾਉਣ ਦਾ ਤਰੀਕਾ : ਮੈਦਾ, ਨਮਕ, ਸੱਭ ਨੂੰ ਇਕ ਵਾਰ ਪਰਾਤ ’ਚ ਛਾਣ ਲਉ। ਹੁਣ ਮੂਣ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਉ। ਫਿਰ ਗਿੱਲੇ ਕਪੜੇ ਨਾਲ ਢੱਕ ਕੇ 10 ਮਿੰਟ ਤਕ ਰੱਖ ਦਿਉ। ਥੋੜ੍ਹਾ ਜਿਹਾ ਤੇਲ ਹੱਥਾਂ ’ਤੇ ਲਾ ਕੇ ਗੁੰਨ੍ਹੇ ਹੋਏ ਆਟੇ ਨੂੰ ਇਕ ਵਾਰ ਫਿਰ ਗੁੰਨ੍ਹ ਲਉ। ਭਰਵੇਂ ਸਾਮਾਨ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਉ ਤੇ ਥੋੜ੍ਹੇ ਪਾਣੀ ਦੇ ਛਿੱਟੇ ਦੇ ਕੇ ਭੁਰਭੁਰਾ ਜਿਹਾ ਕਰ ਲਵੋ।

ਗੁੰਨ੍ਹੇ ਹੋਏ ਆਟੇ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਭਰਨ ਵਾਲਾ ਸਾਮਾਨ ਵਿਚ ਭਰ ਦਿਉ। ਹੁਣ ਭਰੀ ਹੋਈ ਗੋਲੀ ਦੀ ਛੋਟੀ ਤੇ ਮੋਟੀ ਕਚੌਰੀ ਵੇਲੋ। ਕੜਾਹੀ ’ਚ ਰਿਫ਼ਾਇੰਡ ਗਰਮ ਕਰ ਕੇ ਇਨ੍ਹਾਂ ਕਚੌਰੀਆਂ ਨੂੰ ਹਲਕੇ ਗੁਲਾਬੀ ਹੋਣ ਤਕ ਤਲੋ। ਸੁਨਹਿਰੀ ਹੋਣ ਤਕ ਹਲਕੀ ਅੱਗ ’ਤੇ ਤਲ ਕੇ ਕੱਢ ਲਉ। ਤੁਹਾਡੀ ਗਰਮਾ ਗਰਮ ਕਚੌਰੀ ਬਣ ਕੇ ਤਿਆਰ ਹੈ। ਹੁਣ ਇਸ ਚਟਣੀ ਨਾਲ ਖਾਉ।