ਘਰ ਦੀ ਰਸੋਈ 'ਚ ਇਸ ਤਰ੍ਹਾਂ ਬਣਾਓ ਕੇਲੇ ਦੇ ਪਕੌੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸ਼ਾਮ ਦੇ ਸਮੇਂ ਜੇਕਰ ਗਰਮਾ-ਗਰਮਾ ਚਾਹ ਦੇ ਨਾਲ ਨਮਕੀਨ ਕੇਲੇ ਦੇ ਪਕੌੜੇ ਮਿਲ ਜਾਣ ਤਾਂ ਗੱਲ ਹੀ ਬਣ ਜਾਵੇ। ਕੇਲੇ ਦੇ ਪਕੌੜੇ ਆਮ ਜਿਹੇ ਪਕੌੜੇ ਹਨ ਜੋ ਕਿ ਘਰ 'ਚ ਆਸਾਨ ...

Banana Pakorae

ਨਵੀਂ ਦਿੱਲੀ : ਸ਼ਾਮ ਦੇ ਸਮੇਂ ਜੇਕਰ ਗਰਮਾ-ਗਰਮਾ ਚਾਹ ਦੇ ਨਾਲ ਨਮਕੀਨ ਕੇਲੇ ਦੇ ਪਕੌੜੇ ਮਿਲ ਜਾਣ ਤਾਂ ਗੱਲ ਹੀ ਬਣ ਜਾਵੇ। ਕੇਲੇ ਦੇ ਪਕੌੜੇ ਆਮ ਜਿਹੇ ਪਕੌੜੇ ਹਨ ਜੋ ਕਿ ਘਰ 'ਚ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਕੇਲੇ ਦੇ ਪਕੌੜੇ ਬਣਾਉਣ 'ਚ ਬਹੁਤ ਆਸਾਨ ਹਨ। ਇਸ ਨੂੰ ਤੁਸੀਂ ਨਾਸ਼ਤੇ ਦੇ ਸਮੇਂ ਵੀ ਬਣਾ ਸਕਦੇ ਹੋ।

ਸਮੱਗਰੀ:- ਬੇਸਣ- 1/2 ਕੱਪ, ਚੌਲਾਂ ਦਾ ਆਟਾ - 1 ਕੱਪ, ਕੱਚੇ ਕੇਲੇ - 2, ਮਿਰਚ ਪਾਊਡਰ - 1 ਚਮਚ, ਨਮਕ ਸੁਆਦ ਅਨੁਸਾਰ
ਵਿਧੀ:- ਸਭ ਤੋਂ ਪਹਿਲਾਂ ਦੋ ਕੱਚੇ ਕੇਲੇ ਲਓ ਉਸ ਨੂੰ ਉਬਲਦੇ ਪਾਣੀ 'ਚ 10 ਮਿੰਟ ਲਈ ਪਕਾ ਲਓ। ਫਿਰ ਕੇਲਿਆਂ ਦੇ ਛਿਲਕਿਆਂ ਨੂੰ ਛਿੱਲ ਕੇ ਬਰਾਬਰ ਦੇ ਕੱਟ ਲਓ। ਇਕ ਕੌਲੀ 'ਚ ਬੇਸਣ, ਚੌਲਾਂ ਦਾ ਆਟਾ, ਨਮਕ ਅਤੇ ਮਿਰਚ ਪਾਊਡਰ ਇਕੱਠਾ ਹੀ ਮਿਲਾ ਲਓ।

ਪਾਣੀ ਮਿਕਸ ਕਰਕੇ ਸਹੀ ਤਰ੍ਹਾਂ ਨਾਲ ਘੋਲ ਬਣਾਓ, ਘੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ। ਹੁਣ ਕੇਲੇ ਦੇ ਟੁਕੜਿਆਂ ਨੂੰ ਉਸ 'ਚ ਡਿਪ ਕਰੋ ਅਤੇ ਚੰਗੀ ਤਰ੍ਹਾਂ ਨਾਲ ਲਪੇਟ ਲਓ। ਗਰਮ ਤੇਲ 'ਚ ਕੇਲੇ ਦੇ ਪਕੌੜੇ ਨੂੰ ਇਕ-ਇਕ ਕਰਕੇ ਤੱਲ ਲਓ। ਤੁਹਾਡੇ ਕੇਲੇ ਦੇ ਪਕੌੜੇ ਤਿਆਰ ਹਨ, ਇਸ ਨੂੰ ਹਰੀ ਚਟਨੀ ਜਾਂ ਸੋਸ ਦੇ ਨਾਲ ਖਾਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।