Mushroom Rice: ਘਰ ਦੀ ਰਸੋਈ ਵਿਚ ਬਣਾਉ ਖੁੰਬਾਂ ਵਾਲੇ ਚੌਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖੁੰਬਾਂ ਨੂੰ ਟੁਕੜਿਆਂ ’ਚ ਕੱਟ ਲਉ। ਇਕ ਕੱਪ ਪਾਣੀ ਵਿਚ ਇਕ ਚੱਮਚ ਨਿੰਬੂ ਦਾ ਰਸ ਅਤੇ ਇਕ ਚੱਮਚ ਲੂਣ ਪਾ ਕੇ ਉਬਾਲੋ।

Make mushroom rice at home

Mushroom Rice ਸਮੱਗਰੀ : 3 ਕੱਪ ਉਬਲੇ ਹੋਏ ਚੌਲ, 200 ਗ੍ਰਾਮ ਖੁੰਬਾਂ, ਅੱਧਾ ਨਿੰਬੂ ਦਾ ਰਸ, 3 ਚੱਮਚ ਜ਼ੀਰਾ, ਲੱਸਣ ਸੁਆਦ ਅਨੁਸਾਰ, 2 ਹਰੇ ਪਿਆਜ਼, 2-3 ਲੌਂਗ, 2 ਮੋਟੀ ਇਲਾਇਚੀ ਦੇ ਬੀਜ, ਅੱਧਾ ਚੱਮਚ ਲਾਲ ਮਿਰਚ ਪਾਊਡਰ, ਅੱਧਾ ਚੱਮਚ ਗਰਮ ਮਸਾਲਾ ਪਾਊਡਰ, ਲੂਣ ਸੁਆਦ ਅਨੁਸਾਰ।

ਬਣਾਉਣ ਦਾ ਢੰਗ : ਖੁੰਬਾਂ ਨੂੰ ਟੁਕੜਿਆਂ ’ਚ ਕੱਟ ਲਉ। ਇਕ ਕੱਪ ਪਾਣੀ ਵਿਚ ਇਕ ਚੱਮਚ ਨਿੰਬੂ ਦਾ ਰਸ ਅਤੇ ਇਕ ਚੱਮਚ ਲੂਣ ਪਾ ਕੇ ਉਬਾਲੋ। ਜਦ ਪਾਣੀ ਉਬਲ ਜਾਏ ਤਾਂ ਅੱਗ ਤੋਂ ਉਤਾਰ ਕੇ ਉਸ ਵਿਚ ਖੁੰਬਾਂ ਪਾ ਕੇ ਰੱਖ ਦਿਉ।

ਇਕ ਕੜਾਹੀ ਵਿਚ ਤੇਲ ਗਰਮ ਕਰੋ। ਜਦ ਤੇਲ ਗਰਮ ਹੋ ਜਾਏ ਤਾਂ ਉਸ ਵਿਚ ਜ਼ੀਰਾ ਪਾ ਦਿਉ। ਉਸ ਤੋਂ ਬਾਅਦ ਲੱਸਣ ਭੁੰਨ ਲਉ। ਉਸ ਤੋਂ ਬਾਅਦ ਪਿਆਜ਼ਾਂ ਦਾ ਚਿੱਟਾ ਅਤੇ ਹਲਕਾ ਹਰਾ ਭਾਗ ਪਾ ਦਿਉ ਅਤੇ ਨਰਮ ਹੋਣ ਤਕ ਪਕਾਉ। ਖੰੁਬਾਂ ਨੂੰ ਪਾਣੀ ’ਚੋਂ ਕੱਢ ਕੇ ਪਿਆਜ਼ ਵਿਚ ਪਾ ਦਿਉ। 4-5 ਮਿੰਟ ਤਕ ਤਲੋ, ਜਦ ਤਕ ਕਿ ਇਹ ਭੂਰੇ ਰੰਗ ਦਾ ਨਾ ਹੋ ਜਾਏ। ਹੁਣ ਇਸ ਵਿਚ ਲੱਸਣ, ਇਲਾਇਚੀ ਪਾਊਡਰ, ਅੱਧਾ ਚੱਮਚ ਲਾਲ ਮਿਰਚ ਪਾਊਡਰ, ਅੱਧਾ ਚੱਮਚ ਗਰਮ ਮਸਾਲਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਉ। ਉਬਲੇ ਹੋਏ ਚੌਲ ਪਾ ਕੇ ਸੁਆਦ ਅਨੁਸਾਰ ਲੂਣ ਛਿੜਕ ਕੇ 2-3 ਮਿੰਟ ਤਕ ਭੁੰਨੋ। ਹੁਣ ਪਿਆਜ਼ਾਂ ਦਾ ਜ਼ਿਆਦਾ ਹਰਾ ਭਾਗ ਇਸ ਵਿਚ ਪਾ ਕੇ ਮਿਲਾਉ। ਨਿੰਬੂ ਦਾ ਰਸ ਪਾ ਕੇ ਥੋੜੀ ਦੇਰ ਹੋਰ ਤਲੋ ਅਤੇ ਹੁਣ ਗਰਮਾ ਗਰਮ ਪਰੋਸੋ।