Make roti laddu at home: ਘਰ ਵਿਚ ਬਣਾਉ ਰੋਟੀ ਦੇ ਲੱਡੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਟੇ ਵਿਚ 1 ਵੱਡਾ ਚਮਚ ਘਿਉ ਪਿਘਲਾ ਕੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ

Make roti laddu at home

Make roti laddu at home: ਸਮੱਗਰੀ: 2 ਕੱਪ ਆਟਾ, ਡੇਢ ਕੱਪ ਗੁੜ, 1 ਵੱਡਾ ਚਮਚ ਘਿਉ, ਆਟਾ ਗੁੰਨ੍ਹਣ ਲਈ ਪਾਣੀ, ਇਕ ਵੱਡਾ ਚਮਚ ਬਾਦਾਮ ਟੁਕੜਾ, ਦੇਸੀ ਘਿਉ (ਰੋਟੀ ਤਲਣ ਲਈ), ਅੱਧਾ ਕੱਪ ਦੁੱਧ।

ਬਣਾਉਣ ਦੀ ਵਿਧੀ: ਆਟੇ ਵਿਚ 1 ਵੱਡਾ ਚਮਚ ਘਿਉ ਪਿਘਲਾ ਕੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਵਿਚ ਪੀਸਿਆ ਗੁੜ ਹੋਰ ਪਾ ਕੇ ਚੰਗੀ ਤਰ੍ਹਾਂ ਮਿਲਾਉ ਤੇ ਦੁੱਧ ਜਾਂ ਪਾਣੀ ਪਾ ਕੇ ਆਟੇ ਨੂੰ ਸਖ਼ਤ ਗੁੰਨ੍ਹ ਲਵੋ । ਆਟੇ ਦੀਆਂ 12-12 ਛੋਟੀਆਂ ਰੋਟੀਆਂ ਵੇਲ ਲਵੋ ਤੇ ਅੱਗ ’ਤੇ ਤਵਾ ਗਰਮ ਹੋਣ ਲਈ ਰੱਖੋ ਅਤੇ ਇਸ ’ਤੇ ਘਿਓ ਪਾ ਕੇ ਰੋਟੀ ਦੇ ਦੋਹਾਂ ਪਾਸੇ ਚੰਗੀ ਤਰ੍ਹਾਂ ਸੇਕ ਲਵੋ । ਇਸੇ ਤਰ੍ਹਾਂ ਸਾਰੀਆਂ ਰੋਟੀਆਂ ਸੇਕ ਲਵੋ। ਹੁਣ ਰੋਟੀਆਂ ਦੇ ਛੋਟੇ-ਛੋਟੇ ਟੁਕੜੇ ਤੋੜ ਕੇ ਚੂਰਾ ਬਣਾ ਲਵੋ ਅਤੇ ਇਸ ਵਿਚ ਬਦਾਮ ਟੁਕੜੀ ਮਿਲਾ ਕੇ ਹਲਕੇ ਹੱਥ ਨਾਲ ਮਸਲ ਲਵੋ। ਹੁਣ ਇਸ ਚੂਰੇ ਵਿਚ ਦੇਸੀ ਘਿਉ ਪਾ ਕੇ ਦੁੱਧ ਦੇ ਛਿੱਟੇ ਮਾਰ ਕੇ ਛੋਟੇ-ਛੋਟੇ ਲੱਡੂ ਬਣਾ ਲਵੋ। ਤੁਹਾਡੇ ਰੋਟੀ ਦੇ ਲੱਡੂ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।