ਇਨ੍ਹਾਂ ਸਬਜ਼ੀਆਂ ਨੂੰ ਦੁਬਾਰਾ ਗਰਮ ਕਰ ਕੇ ਕਿਉਂ ਨਹੀਂ ਖਾਣਾ ਚਾਹੀਦਾ? ਆਉ ਜਾਣਦੇ ਹਾਂ ਇਸ ਬਾਰੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਨਾਈਟਰੇਟ ਦੁਬਾਰਾ ਗਰਮ ਕਰਨ ਤੋਂ ਬਾਅਦ ਜ਼ਹਿਰੀਲੇ ਹੋ ਜਾਂਦੇ ਹਨ ਅਤੇ ਇਨ੍ਹਾਂ ਸਬਜ਼ੀਆਂ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਸਰੀਰ ਵਿਚ ਕੈਂਸਰ ਪੈਦਾ ...

Representative

ਜ਼ਿਆਦਾਤਰ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਗਾਜਰ, ਸ਼ਲਗਮ ਜੋ ਜ਼ਮੀਨ ਦੇ ਅੰਦਰ ਉੱਗਦੀਆਂ ਹਨ, ਵਿਚ ਨਾਈਟਰੇਟ ਚੰਗੀ ਮਾਤਰਾ ਵਿਚ ਮਿਲ ਜਾਂਦੀ ਹੈ। ਜਦੋਂ ਇਨ੍ਹਾਂ ਸਬਜ਼ੀਆਂ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਨਾਈਟ੍ਰੇਟ ਦੀ ਮਾਤਰਾ ਬਹੁਤ ਵਧ ਜਾਂਦੀ ਹੈ ਜੋ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਨਾਈਟਰੇਟ ਦੁਬਾਰਾ ਗਰਮ ਕਰਨ ਤੋਂ ਬਾਅਦ ਜ਼ਹਿਰੀਲੇ ਹੋ ਜਾਂਦੇ ਹਨ ਅਤੇ ਇਨ੍ਹਾਂ ਸਬਜ਼ੀਆਂ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਕਾਰਸੀਨੋਜਨਿਕ ਗੁਣ ਨਿਕਲਣ ਲਗਦੇ ਹਨ। ਯਾਨੀ ਅਜਿਹੇ ਤੱਤ ਜੋ ਸਰੀਰ ਵਿਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਦੇ ਵਾਧੇ ਦਾ ਕਾਰਨ ਬਣ ਸਕਦੇ ਹਨ।

ਪਾਲਕ ਨੂੰ ਖ਼ਾਸ ਤੌਰ ’ਤੇ ਇਕ ਵਾਰ ਪਕਾਉਣ ਤੋਂ ਬਾਅਦ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਵਿਚ ਬਹੁਤ ਸਾਰਾ ਆਇਰਨ ਹੁੰਦਾ ਹੈ ਅਤੇ ਜਦੋਂ ਆਇਰਨ ਨੂੰ ਜ਼ਿਆਦਾ ਗਰਮ ਕੀਤਾ ਜਾਂਦਾ ਹੈ ਤਾਂ ਇਹ ਆਕਸੀਡਾਈਜ਼ਡ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਆਇਰਨ ਦਾ ਆਕਸੀਡਾਈਜ਼ਡ ਹੁੰਦਾ ਹੈ, ਤਾਂ ਵੱਡੀ ਮਾਤਰਾ ਵਿਚ ਸੈੱਲ ਬਣਦੇ ਹਨ, ਜੋ ਸਰੀਰ ਅੰਦਰ ਚਲੇ ਜਾਂਦੇ ਹਨ ਅਤੇ ਕਈ ਘਾਤਕ ਬੀਮਾਰੀਆਂ ਦਾ ਖ਼ਤਰਾ ਵਧਾਉਂਦੇ ਹਨ।

ਫ਼ੂਡ ਸਟੈਂਡਰਡ ਏਜੰਸੀ (ਐਫ਼ਐਸਏ) ਅਨੁਸਾਰ, ਜੇਕਰ ਚੌਲਾਂ ਨੂੰ ਪਕਾਇਆ ਜਾਂਦਾ ਹੈ ਅਤੇ ਕਮਰੇ ਦੇ ਤਾਪਮਾਨ ’ਤੇ ਛਡਿਆ ਜਾਂਦਾ ਹੈ, ਤਾਂ ਇਸ ਵਿਚ ਬੈਸੀਲਸ ਸੇਰੀਅਸ ਨਾਮਕ ਬੈਕਟੀਰੀਆ ਵਧ ਸਕਦਾ ਹੈ। ਇਹ ਬੈਕਟੀਰੀਆ ਉਦੋਂ ਮਰ ਜਾਂਦੇ ਹਨ ਜਦੋਂ ਚੌਲਾਂ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ, ਪਰ ਇਹ ਦੁਬਾਰਾ ਗਰਮ ਕਰਨ ਦੌਰਾਨ ਪੋਰਜ਼ ਪੈਦਾ ਕਰਦੇ ਹਨ। ਇਹ ਪੋਰਜ਼ ਜ਼ਹਿਰੀਲੇ ਹੁੰਦੇ ਹਨ ਅਤੇ ਭੋਜਨ ਦੇ ਜ਼ਹਿਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣਦੇ ਹਨ।

ਚਾਵਲ, ਆਲੂ, ਸਕਰਕੰਦੀ, ਸ਼ਲਗਮ ਵਰਗੀਆਂ ਸਬਜ਼ੀਆਂ ਨੂੰ ਪਕਾਉਣ ਤੋਂ ਬਾਅਦ ਇਨ੍ਹਾਂ ਦੀ ਗਰਮ ਵਰਤੋਂ ਕਰੋ ਅਤੇ ਬਚੀ ਹੋਈ ਚੀਜ਼ ਨੂੰ ਬਾਹਰ ਨਾ ਛੱਡੋ, ਸਗੋਂ ਫ਼ਰਿੱਜ ਵਿਚ ਰੱਖੋ ਤਾਕਿ ਬੈਕਟੀਰੀਆ ਨਾ ਵਧਣ। ਜਿੰਨਾ ਚਾਹੋ ਬਾਹਰ ਕੱਢੋ, ਗਰਮ ਕਰ ਕੇ ਖਾਉ ਪਰ ਇਸ ਨੂੰ ਇਕ ਤੋਂ ਦੋ ਦਿਨਾਂ ਵਿਚ ਖਾ ਕੇ ਖ਼ਤਮ ਕਰੋ, ਇਸ ਨੂੰ ਜ਼ਿਆਦਾ ਦੇਰ ਤਕ ਸਟੋਰ ਨਾ ਕਰੋ ਅਤੇ ਇਸ ਨੂੰ ਫ਼ਰਿੱਜ ਵਿਚ ਰੱਖੋ।