Dahi Bhalla Recipe: ਘਰ ਦੀ ਰਸੋਈ ਵਿਚ ਬਣਾਉ ਦਹੀਂ ਭੱਲੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸੱਭ ਤੋਂ ਪਹਿਲਾਂ ਪਨੀਰ ਨੂੰ ਕੱਦੂਕਸ ਕਰ ਕੇ ਇਸ ਵਿਚ ਆਲੂ, ਕਾਜੂ, ਕਿਸ਼ਮਿਸ਼, ਹਰੀ ਮਿਰਚ, ਅਦਰਕ ਅਤੇ ਸੇਂਧਾ ਨਮਕ ਮਿਲਾ ਲਵੋ

Dahi Bhalla Recipe

Dahi Bhalla Recipe: ਸਮੱਗਰੀ: ਅੱਧਾ ਕੱਪ ਪਨੀਰ, ਇਕ ਕੱਪ ਸੰਘਾੜੇ ਦਾ ਆਟਾ, 1 ਕੱਪ ਉਬਲੇ ਆਲੂ, 1 ਕੱਪ ਅਦਰਕ ਪੀਸਿਆ ਹੋਇਆ, ਮੋਟੇ ਪੀਸੇ ਕਾਜੂ ਕਟੋਰੀ, 1 ਬਰੀਕ ਕੱਟੀ ਹਰੀ ਮਿਰਚ, 2 ਕੱਪ ਫੈਂਟਿਆ ਦਹੀਂ, ਸੇਂਧਾ ਨਮਕ, ਸ਼ਕਰ, ਜੀਰਾ ਪਾਊਡਰ, ਅਨਾਰਦਾਣਾ ਅੰਦਾਜ਼ੇ ਨਾਲ ਅਤੇ ਤਲਣ ਲਈ ਲੋੜੀਂਦੀ ਮਾਤਰਾ ਵਿਚ ਤੇਲ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਪਨੀਰ ਨੂੰ ਕੱਦੂਕਸ ਕਰ ਕੇ ਇਸ ਵਿਚ ਆਲੂ, ਕਾਜੂ, ਕਿਸ਼ਮਿਸ਼, ਹਰੀ ਮਿਰਚ, ਅਦਰਕ ਅਤੇ ਸੇਂਧਾ ਨਮਕ ਮਿਲਾ ਲਵੋ ਅਤੇ ਉਸ ਦੇ ਛੋਟੇ-ਛੋਟੇ ਗੋਲੇ ਬਣਾ ਲਵੋ। ਹੁਣ ਸੰਘਾੜੇ ਦੇ ਆਟੇ ਦਾ ਘੋਲ ਬਣਾਉ। ਗੋਲਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਗਰਮਾ-ਗਰਮ ਤੇਲ ਵਿਚ ਸੁਨਹਿਰੇ ਤਲ ਲਵੋ। ਹੁਣ ਦਹੀਂ ਵਿਚ ਸ਼ਕਰ ਮਿਲਾ ਲਵੋ। ਹੁਣ ਇਕ ਪਲੇਟ ਵਿਚ ਭੱਲਾ ਪਾ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣਾ ਪਾਉ। ਤੁਹਾਡੇ ਦਹੀਂ ਭੱਲੇ ਬਣ ਕੇ ਤਿਆਰ ਹਨ।

 (For more Punjabi news apart from Dahi Bhalla Recipe, stay tuned to Rozana Spokesman)