ਘਰ ਦੀ ਰਸੋਈ ਵਿਚ ਬਣਾਉ ਦਹੀਂ ਕਬਾਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਇਸ ਨੂੰ ਹਰੀ ਚਟਣੀ ਨਾਲ ਵੀ ਖਾ ਸਕਦੇ ਹੋ

yogurt kebabs

 

ਸਮੱਗਰੀ : ਗਾੜ੍ਹਾ ਦਹੀਂ-1 ਕੱਪ, ਪਿਆਜ਼ ਬਰੀਕ ਕਟਿਆ ਹੋਇਆ-1, ਅਦਰਕ ਬਰੀਕ ਕਟਿਆ ਹੋਇਆ - 1, ਹਰੀ ਮਿਰਚ ਬਰੀਕ ਕਟੀ ਹੋਈ-1, ਲਾਲ ਮਿਰਚ ਪਾਊਡਰ- 1/4 ਚਮਚ, ਗਰਮ ਮਸਾਲਾ-1/4 ਚਮਚ, ਕਾਰਨਫ਼ਲੋਰ - 1/2 ਕੱਪ ਕਬਾਬ ਲਈ, 1/4 ਕੱਪ ਕਬਾਬ ਕੋਟਿੰਗ ਲਈ, ਕਸੂਰੀ ਮੇਥੀ - 1/2 ਚਮਚ, ਹਰਾ ਧਨੀਆ ਕਟਿਆ ਹੋਇਆ-2 ਵੱਡੀ ਚਮਚ, ਤੇਲ- ਤਲਣ ਲਈ। 

ਢੰਗ : ਇਕ ਬਾਊਲ ਵਿਚ ਗਾੜ੍ਹੀ ਦਹੀਂ (ਦਹੀਂ ਨੂੰ ਇਕ ਸੂਤੀ ਕਪੜੇ ਵਿਚ ਲਪੇਟ ਕੇ ਟੰਗ ਕੇ ਜਿਸ ਨਾਲ ਉਸ ਦਾ ਸਾਰਾ ਪਾਣੀ ਨਿਕਲ ਜਾਵੇ), ਪਿਆਜ਼, ਅਦਰਕ, ਹਰੀ ਮਿਰਚ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ, ਕਸੂਰੀ ਮੇਥੀ, ਹਰਾ ਧਨੀਆ, 1/2 ਕਪ ਕਾਰਨਫ਼ਲੋਰ ਪਾਉ। ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਲਾਉ। ਫਿਰ ਬਣਾਏ ਹੋਏ ਮਿਸ਼ਰਣ ਨੂੰ 9-10 ਟੁਕੜਿਆਂ ਵਿਚ ਵੰਡ ਲਵੋ।

ਉਸ ਨੂੰ ਕਬਾਬ ਦਾ ਸਰੂਪ ਦੇ ਕੇ ਉਸ ਨੂੰ ਚੰਗੀ ਤਰ੍ਹਾਂ ਕਾਰਨਫਲੋਰ ਵਿਚ ਲਪੇਟੋ। ਇਸੇ ਤਰ੍ਹਾਂ ਸਾਰੇ ਕਬਾਬ ਨੂੰ ਕਾਰਨਫ਼ਲੋਰ ਵਿਚ ਲਪੇਟ ਕੇ ਸਾਈਡ ਵਿਚ ਰੱਖ ਦਿਉ, ਫਿਰ ਇਕ ਕੜਾਹੀ ਵਿਚ ਰਿਫ਼ਾਈਂਡ ਤੇਲ ਗਰਮ ਕਰੋ ਅਤੇ ਉਸ ਵਿਚ ਇਕੱਠੇ 2 ਜਾਂ 3 ਕਬਾਬ ਪਾਉ। ਕਬਾਬ ਨੂੰ ਗੋਲਡਨ ਹੋਣ ਤਕ ਘੱਟ ਸੇਕ ’ਤੇ ਤਲੋ, ਫਿਰ ਉਸ ਵਿਚੋਂ ਬਾਹਰ ਕੱਢ ਕੇ ਟਿਸ਼ੂ ਪੇਪਰ ’ਤੇ ਰੱਖ ਦਿਉ ਜਿਸ  ਨਾਲ ਉਸ ਦਾ ਸਾਰਾ ਫ਼ਾਲਤੂ ਤੇਲ ਨਿਕਲ ਜਾਵੇ। ਤੁਹਾਡੇ ਦਹੀਂ ਕਬਾਬ ਬਣ ਕੇ ਤਿਆਰ ਹਨ। ਹੁਣ ਇਸ ਨੂੰ ਹਰੀ ਚਟਣੀ ਨਾਲ ਖਾਉ।