ਮੀਂਹ ਦੇ ਮੌਸਮ ਵਿਚ ਬਣਾਉ ਗੁਲਗੁਲੇ

ਏਜੰਸੀ

ਜੀਵਨ ਜਾਚ, ਖਾਣ-ਪੀਣ

ਗੁਲਗੁਲੇ ਬਣਾਉਣ ਲਈ ਸਮੱਗਰੀ

Make dumplings in rainy season

 

ਸਮੱਗਰੀ:  250 ਗ੍ਰਾਮ ਬਾਜਰੇ ਦਾ ਆਟਾ, 250 ਗ੍ਰਾਮ ਕਣਕ ਦਾ ਆਟਾ, 50 ਗ੍ਰਾਮ ਛੋਲਿਆਂ ਦਾ ਆਟਾ, 100 ਗ੍ਰਾਮ ਚੀਨੀ, 1 ਚਮਚ ਖ਼ਸਖ਼ਸ, ਤੇਲ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਆਟਾ ਅਤੇ ਛੋਲੇ ਨੂੰ ਛਾਣ ਲਵੋ। ਹੁਣ ਬਾਜਰੇ ਦੇ ਆਟੇ ਵਿਚ ਛੋਲਿਆਂ ਦੇ ਆਟੇ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ ਚੁਟਕੀ ਭਰ ਨਮਕ ਪਾਉ। ਇਸ ਤੋਂ ਬਾਅਦ ਇਸ ਵਿਚ ਚੀਨੀ ਪਾ ਕੇ ਮੋਟਾ ਘੋਲ ਤਿਆਰ ਕਰੋ। ਇਸ ਪੂਰੇ ਮਿਸ਼ਰਣ ਨੂੰ ਇਕ ਘੰਟੇ ਲਈ ਠੰਢਾ ਹੋਣ ਲਈ ਰੱਖੋ। ਹੁਣ ਘੋਲ ਵਿਚ ਇਲਾਇਚੀ ਪਾਊਡਰ, ਖ਼ਸਖ਼ਸ ਅਤੇ ਕੇਸਰ ਮਿਲਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਹੁਣ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ। ਇਸ ਤੋਂ ਬਾਅਦ ਆਟੇ ਦੇ ਮਿਸ਼ਰਣ ਨੂੰ ਛੋਟੇ-ਛੋਟੇ ਗੋਲ ਹਿੱਸਿਆਂ ਵਿਚ ਵੰਡ ਕੇ ਤੇਲ ’ਚ ਪਾ ਕੇ ਪਕਾਉਣਾ ਸ਼ੁਰੂ ਕਰ ਦਿਉ।  ਜਦੋਂ ਇਹ ਲਾਲ ਹੋਣ ਲੱਗੇ ਤਾਂ ਕੁੱਝ ਦੇਰ ਬਾਅਦ ਇਸ ਨੂੰ ਕੱਢ ਲਵੋ। ਤੁਹਾਡੇ ਮਿੱਠੇ ਗੁਲਗੁਲੇ ਬਣ ਕੇ ਤਿਆਰ ਹਨ।