ਨੁਕਸਾਨ ਤੋਂ ਬਚਣ ਲਈ ਭੁੱਲ ਕੇ ਵੀ ਖਾਲੀ ਪੇਟ ਇਨ੍ਹਾਂ ਚੀਜਾਂ ਦੀ ਵਰਤੋਂ ਨਾ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜ਼ਿੰਦਗੀ ਜਿਉਣ ਲਈ ਜਿੰਨਾ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ ਉਂਨਾ ਹੀ ਜ਼ਿਆਦਾ ਖਾਣਾ ਖਾਣਾ ਵੀ ਜ਼ਰੂਰੀ ਹੁੰਦਾ ਹੈ...

Do not use empty stomach for forgetting to avoid damage

ਜ਼ਿੰਦਗੀ ਜਿਉਣ ਲਈ ਜਿੰਨਾ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ ਉਂਨਾ ਹੀ ਜ਼ਿਆਦਾ ਖਾਣਾ ਖਾਣਾ ਵੀ ਜ਼ਰੂਰੀ ਹੁੰਦਾ ਹੈ। ਸਹੀ ਖਾਣਾ ਖਾਣ ਨਾਲ ਸਰੀਰ 'ਚ ਚੁਸਤੀ-ਫੁਰਤੀ ਅਤੇ ਊਰਜਾ ਬਣੀ ਰਹਿੰਦੀ ਹੈ। ਹਰ ਚੀਜ਼ ਨੂੰ ਖਾਣ ਦਾ ਠੀਕ ਸਮਾਂ ਹੁੰਦਾ ਹੈ, ਜਿਸ ਦਾ ਅਸੀਂ ਧਿਆਨ ਨਹੀਂ ਰੱਖਦੇ। ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਸਿਰਫ ਖਾਲੀ ਪੇਟ ਕਰਨ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਆਹਾਰ ਨੂੰ ਲੈਣ ਨਾਲ ਪੇਟ 'ਚ ਮਰੋੜ ਅਤੇ ਦਰਦ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਲੀ ਪੇਟ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ।

1. ਸ਼ੱਕਰਕੰਦੀ : ਜ਼ਿਆਦਾਤਰ ਲੋਕ ਭਾਰ ਕੰਟਰੋਲ ਕਰਨ ਲਈ ਸ਼ੱਕਰਕੰਦੀ ਦੀ ਵਰਤੋਂ ਕਰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਸ 'ਚ ਟੈਨੀ ਅਤੇ ਪੈਕਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਗ੍ਰੈਸਿਟ੍ਰਕ ਐਸਿਡ ਬਣਦਾ ਹੈ। ਇਸ ਦੇ ਨਾਲ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਛਾਤੀ 'ਚ ਜਲਣ ਦੀ ਸਮੱਸਿਆ ਵੀ ਹੋ ਸਕਦੀ ਹੈ।

2. ਟਮਾਟਰ : ਇਸ 'ਚ ਐਸਿਡ ਬਹੁਤ ਹੀ ਜ਼ਿਆਦਾ ਮਾਤਰਾ 'ਚ ਹੁੰਦਾ ਹੈ ਇਸ ਲਈ ਜੇ ਇਸ ਦੀ ਖਾਲੀ ਪੇਟ ਵਰਤੋਂ ਕੀਤੀ ਜਾਵੇ ਤਾਂ ਇਹ ਸਰੀਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖਾਲੀ ਪੇਟ ਟਮਾਟਰ ਖਾਣ ਨਾਲ ਪੱਥਰੀ ਬਣਨ ਦਾ ਖਤਰਾ ਬਣਿਆ ਰਹਿੰਦਾ ਹੈ।

3. ਕੌਫੀ : ਕੁਝ ਲੋਕਾਂ ਨੂੰ ਰੋਜ਼ਾਨਾ ਖਾਲੀ ਪੇਟ ਕੌਫੀ ਪੀਣ ਦੀ ਆਦਤ ਹੁੰਦੀ ਹੈ ਕੌਫੀ 'ਚ ਮੌਜੂਦ ਕੈਫੀਨ ਪੇਟ ਲਈ ਸਹੀ ਨਹੀਂ ਹੁੰਦੀ। ਬਿਨਾ ਕੁਝ ਖਾਦੇ ਕੌਫੀ ਪੀਣ ਨਾਲ ਗੈਸ ਅਤੇ ਕਬਜ਼ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਜੇ ਕੌਫੀ ਪੀਣੀ ਵੀ ਹੈ ਤਾਂ ਸਵੇਰੇ ਦੋ ਗਲਾਸ ਪਾਣੀ ਜ਼ਰੂਰ ਪੀਓ।

4. ਦਹੀਂ : ਦਹੀਂ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪਰ ਖਾਲੀ ਪੇਟ ਇਸ ਨੂੰ ਖਾਣ ਨਾਲ ਪੇਟ 'ਚ ਮਰੋੜ ਉੱਠਣ ਲੱਗਦੇ ਹਨ। ਇਸ ਦੇ ਨਾਲ ਹੀ ਪੇਟ 'ਚ ਦਰਦ ਵੀ ਹੋ ਸਕਦਾ ਹੈ।

5. ਅਲਕੋਹਲ : ਕਦੇ ਵੀ ਭੁੱਲ ਕੇ ਵੀ ਅਲਕੋਹਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਖਾਲੀ ਪੇਟ ਅਲਕੋਹਲ ਦੀ ਵਰਤੋਂ ਕਰਨ ਨਾਲ ਪੇਟ 'ਚ ਜਲਣ ਹੋਣ ਲੱਗਦੀ ਹੈ। ਇਸ ਨਾਲ ਖਾਣਾ ਠੀਕ ਤਰ੍ਹਾਂ ਨਾਲ ਪਚ ਵੀ ਨਹੀਂ ਪਾਉਂਦਾ।

6. ਸਾਫਟ ਡ੍ਰਿੰਕ : ਇਸ 'ਚ ਕਾਰਬੋਨੇਟ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖਾਲੀ ਪੇਟ ਇਸ ਨੂੰ ਪੀਣ ਨਾਲ ਐਸੀਡਿਟੀ ਵੀ ਹੋ ਸਕਦੀ ਹੈ। ਤੁਹਾਨੂੰ ਉਲਟੀ ਅਤੇ ਬੇਚੈਨੀ ਮਹਿਸੂਸ ਹੋ ਸਕਦੀ ਹੈ।

7. ਕੇਲਾ : ਖਾਲੀ ਪੇਟ ਕੇਲਾ ਖਾਣ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਕਾਫੀ ਵਧ ਜਾਂਦੀ ਹੈ,ਜਿਸ ਦੀ ਵਜ੍ਹਾ ਨਾਲ ਸਰੀਰ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ 'ਚ ਅਸੰਤੁਲਨ ਹੋ ਜਾਂਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਕੇਲਾ ਖਾਣ ਤੋਂ ਬਚੋ।

8. ਚਾਹ : ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਸਰੀਰ 'ਚ ਐਸੀਡਿਟੀ ਦੀ ਸਮੱਸਿਆ ਬਣਨ ਲੱਗਦੀ ਹੈ, ਜਿਨ੍ਹਾਂ ਲੋਕਾਂ ਨੂੰ ਅਕਸਰ ਪੇਟ ਸੰਬੰਧੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਕਦੇ ਵੀ ਖਾਲੀ ਪੇਟ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

9. ਅੰਬ : ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ 'ਚ ਇਸ ਨੂੰ ਖਾਲੀ ਪੇਟ ਨਾ ਖਾਓ। ਇਸ ਨਾਲ ਐਸਿਡ ਦਾ ਲੈਵਲ ਵਧ ਜਾਂਦਾ ਹੈ,ਜਿਸ ਨਾਲ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ।

10. ਚਟਪਟੀਆਂ ਚੀਜ਼ਾਂ : ਕਈ ਲੋਕਾਂ ਨੂੰ ਚਟਪਟੀਆਂ ਚੀਜ਼ਾਂ ਖਾਣਾ ਬਹੁਤ ਪਸੰਦ ਹੁੰਦਾ ਹੈ ਪਰ ਜਦੋਂ ਇਨ੍ਹਾਂ ਨੂੰ ਖਾਲੀ ਪੇਟ ਖਾਦਾ ਜਾਵੇ ਤਾਂ ਇਸ ਨਾਲ ਹਾਜਮਾ ਖਰਾਬ ਹੋ ਜਾਂਦਾ ਹੈ। ਇੱਥੋ ਤੱਕ ਕਿ ਸਵੇਰੇ ਖਾਲੀ ਪੇਟ ਟਮਾਟਰ ਖਾਣ ਨਾਲ ਪੇਟ 'ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਇਸ ਵਜ੍ਹਾ ਨਾਲ ਗੁਰਦੇ 'ਚ ਪੱਥਰੀ ਵੀ ਹੋ ਸਕਦੀ ਹੈ।