ਘਰ ਦੀ ਰਸੋਈ ਵਿਚ ਬਣਾਉੁ ਹੌਟ ਡੌਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ

Hot dogs

 

ਸਮੱਗਰੀ: ਹੌਟ ਡੌਗ -2, ਮਿਕਸ ਸਬਜ਼ੀਆਂ - 1 ਕੱਪ, ਉਬਾਲੇ ਹੋਏ ਆਲੂ-1, ਪਨੀਰ ਪੀਸਿਆ ਹੋਇਆ - 1 ਕੱਪ, ਟਮਾਟਰ ਕੱਟਿਆ ਹੋਇਆ - 1, ਪਿਆਜ਼ ਕੱਟਿਆ ਹੋਇਆ-1, ਪਨੀਰ ਦੇ ਟੁਕੜੇ - 2, ਲੱਸਣ ਦਾ ਪੇਸਟ-2 ਚਮਚ, ਟਮਾਟਰ ਦੀ ਚਟਣੀ - 1/4 ਕੱਪ, ਇਟੈਲੀਅਨ ਹਰਬਸ - 1 ਚਮਚ, ਮੱਖਣ-2 ਚਮਚ, ਲੂਣ - ਸੁਆਦ ਅਨੁਸਾਰ

 

 

ਬਣਾਉਣਾ ਦੀ ਵਿਧੀ: ਹਾਟ ਡੌਗ ਬਣਾਉਣ ਲਈ ਗਾਜਰ, ਗੋਭੀ, ਸ਼ਿਮਲਾ ਮਿਰਚ, ਫ਼ਰੈਂਚ ਬੀਨਜ਼ ਲੈ ਕੇ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਉ। ਇਨ੍ਹਾਂ ਦੀ ਮਾਤਰਾ ਅਜਿਹੀ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਸਾਰਿਆਂ ਨੂੰ ਮਿਲਾਉਣ ਤੋਂ ਬਾਅਦ 1 ਕੱਪ ਹੋਵੇ। ਹੁਣ ਇਕ ਫ਼ਰਾਈਪੈਨ ਵਿਚ ਮੱਖਣ ਪਾ ਕੇ ਘੱਟ ਅੱਗ ’ਤੇ ਗਰਮ ਕਰੋ। ਜਦੋਂ ਮੱਖਣ ਪਿਘਲ ਜਾਵੇ, ਬਾਰੀਕ ਕੱਟੇ ਹੋਏ ਪਿਆਜ਼, ਬਾਰੀਕ ਕੱਟੇ ਹੋਏ ਟਮਾਟਰ ਪਾਉ ਅਤੇ ਫ਼ਰਾਈ ਕਰੋ।

 

ਜਦੋਂ ਪਿਆਜ਼ ਦਾ ਰੰਗ ਹਲਕਾ ਸੁਨਹਿਰੀ ਹੋ ਜਾਵੇ ਤਾਂ ਇਸ ਵਿਚ ਉਬਲੇ ਹੋਏ ਆਲੂ, ਕੱਟੀਆਂ ਹੋਈਆਂ ਮਿਕਸਡ ਸਬਜ਼ੀਆਂ ਅਤੇ ਇਟਾਲੀਅਨ ਹਰਬਜ਼ ਪਾਉ, ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ ਕੁੱਝ ਦੇਰ ਪਕਣ ਦਿਉ। 2-3 ਮਿੰਟ ਪਕਾਉਣ ਤੋਂ ਬਾਅਦ, ਸਟਫਿੰਗ ਵਿਚ ਟਮਾਟਰ ਦੀ ਚਟਣੀ ਪਾਉ ਅਤੇ ਮਿਕਸ ਕਰੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਉ ਅਤੇ ਸਟਫਿੰਗ ਨੂੰ ਠੰਢਾ ਹੋਣ ਦਿਉ। ਮਸਾਲਾ ਠੰਢਾ ਹੋਣ ਤੋਂ ਬਾਅਦ ਇਸ ਵਿਚ ਪੀਸਿਆ ਹੋਇਆ ਪਨੀਰ ਪਾਉ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਇਕ ਪਾਸੇ ਰੱਖ ਦਿਉ।

 

ਹੁਣ ਹੌਟ ਡੌਗ ਲਉ ਅਤੇ ਉਨ੍ਹਾਂ ਨੂੰ ਅੱਧਾ ਕੱਟ ਲਉ। ਇਸ ਤੋਂ ਬਾਅਦ ਇਕ ਪਾਸੇ ਮੱਖਣ ਨੂੰ ਚੰਗੀ ਤਰ੍ਹਾਂ ਲਗਾਉ। ਇਸ ਤੋਂ ਬਾਅਦ ਇਸ ਵਿਚ ਤਿਆਰ ਸਟਫਿੰਗ ਭਰ ਲਉ ਅਤੇ ਪਨੀਰ ਦੇ ਟੁਕੜੇ ਰੱਖ ਦਿਉ। ਹੁਣ ਸਟਫਿੰਗ ਨੂੰ ਹਾਟ ਡੌਗ ਦੇ ਦੂਜੇ ਪਾਸੇ ਨਾਲ ਢੱਕ ਦਿਉ। ਹੁਣ ਇਕ ਫ਼ਰਾਈਪੈਨ ਵਿਚ ਥੋੜ੍ਹਾ ਜਿਹਾ ਮੱਖਣ ਗਰਮ ਕਰੋ। ਇਸ ’ਤੇ ਤਿਆਰ ਹਾਟ ਡੌਗ ਨੂੰ 3-4 ਮਿੰਟ ਲਈ ਤਲੋ। ਤੁਹਾਡਾ ਹਾਟ ਡੌਗ ਬਣ ਕੇ ਤਿਆਰ ਹੈ। ਹੁਣ ਇਸ ਨੂੰ ਚਟਣੀ ਜਾਂ ਸਾਸ ਨਾਲ ਖਾਉ।