ਆਲੂ ਗੋਭੀ ਦੀ ਸਬਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਲੂ ਗੋਭੀ ਦੀ ਸਬਜ਼ੀ ਇੰਝ ਬਣਾਉ

Cabbage Sabzi Recipe


ਸਮੱਗਰੀ: ਤੇਲ 1 ਵੱਡਾ ਚਮਚ, ਕੱਟੇ ਹੋਏ ਪਿਆਜ਼ 100 ਗ੍ਰਾਮ, ਅਦਰਕ ਲੱਸਣ ਦਾ ਪੇਸਟ 1 ਚਮਚ, ਟਮਾਟਰ ਦੀ ਪਿਊਰੀ 100 ਗ੍ਰਾਮ, ਨਮਕ 1 ਚਮਚ, ਲਾਲ ਸ਼ਿਮਲਾ ਮਿਰਚ 1/2 ਚਮਚ, ਹਲਦੀ 1/4 ਚਮਚ, ਜੀਰਾ 1 ਚਮਚ, ਅੰਬਚੂਰ ਪਾਊਡਰ 1 ਚਮਚ, ਆਲੂ 150 ਗ੍ਰਾਮ, ਫੁਲਗੋਭੀ 300 ਗ੍ਰਾਮ, ਹਰੇ ਮਟਰ 50 ਗ੍ਰਾਮ

ਬਣਾਉਣ ਦੀ ਵਿਧੀ: ਇਕ ਪੈਨ ਨੂੰ ਘੱਟ ਗੈਸ ’ਤੇ ਰੱਖੋ। ਇਸ ਵਿਚ 1 ਚਮਚ ਤੇਲ ਅਤੇ ਪਿਆਜ਼ ਪਾ ਕੇ ਹਲਕਾ ਬਰਾਊਨ ਕਰ ਲਉ। ਹੁਣ 1 ਚਮਚ ਅਦਰਕ ਲੱਸਣ ਦਾ ਪੇਸਟ 100 ਗ੍ਰਾਮ ਟਮਾਟਰ ਪਿਊਰੀ ਪਾ ਕੇ 3-5 ਮਿੰਟ ਤਕ ਭੁੰਨ ਲਉ। ਹੁਣ ਇਸ ਵਿਚ ਨਮਕ, 1/2 ਚਮਚ ਲਾਲ ਸ਼ਿਮਲਾ ਮਿਰਚ, 1/4 ਚਮਚ ਹਲਦੀ, 1 ਚਮਚ ਜ਼ੀਰਾ ਅਤੇ 1 ਚਮਚ ਅੰਬਚੂਰਨ ਪਾ ਕੇ 2-3 ਮਿੰਟ ਲਈ ਚੰਗੀ ਤਰ੍ਹਾਂ ਪੱਕਣ ਦਿਉ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਉ।

ਹੁਣ ਇਸ ਵਿਚ 150 ਗ੍ਰਾਮ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ। ਇਸ ਵਿਚ 300 ਗ੍ਰਾਮ ਫੁਲਗੋਭੀ ਪਾਉ ਅਤੇ ਬਰਤਨ ਦਾ ਢੱਕਣ ਬੰਦ ਕਰ ਕਰ ਕੇ 15-20 ਮਿੰਟ ਪੱਕਣ ਦਿਉ। ਹੁਣ 50 ਗ੍ਰਾਮ ਮਟਰ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ ਇਕ ਵਾਰ ਫਿਰ ਬਰਤਨ ਦਾ ਢੱਕਣ 5-6 ਮਿੰਟ ਲਈ ਬੰਦ ਕਰ ਦਿਉ। ਰੋਟੀ ਨਾਲ ਗਰਮ-ਗਰਮ ਪ੍ਰੋਸੋ।