ਇੰਝ ਬਣਾਓ ਆਲੂ ਪਾਲਕ ਦੀ ਸਬਜ਼ੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਉਬਲੇ ਹੋਏ ਆਲੂ 3, ਪਾਲਕ 2 ਕੱਪ, ਕਸਣ ਇਕ ਵੱਡਾ ਚਮਚ, ਹਰੀ ਮਿਰਚ 2, ਲਾਲ ਮਿਰਚ ਪਾਊਡਰ 1/2 ਚਮਚ, ਹਲਦੀ ਪਾਊਡਰ 1/2 ਚਮਚ, ਨਮਕ ਛੋਟਾ ਚਮਚ, ਜੀਰਾ 1 ਚਮਚ...

Make potato spinach vegetables like this

ਆਲੂ ਪਾਲਕ ਦੀ ਸਬਜ਼ੀ ਇਕ ਸੌਖੀ ਡਿਸ਼ ਹੈ ਜਿਸ ਵਿਚ ਉਬਾਲ ਕੇ ਆਲੂ, ਪਾਲਕ, ਲਸਣ ਅਤੇ ਮਸਾਲਿਆਂ ਦੀ ਵਰਤੋਂ ਕਰ ਕੇ ਇਸ ਨੂੰ ਬਣਾਇਆ ਜਾਂਦਾ ਹੈ। ਇਹ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਅਤੇ ਸਿਹਤ ਲਈ ਵੀ ਲਾਭਦਾਇਕ ਹੈ। 

ਆਲੂ ਪਾਲਕ ਦੀ ਸਬਜ਼ੀ ਬਣਾਉਣ ਦੀ ਸਮੱਗਰੀ- ਉਬਲੇ ਹੋਏ ਆਲੂ 3, ਪਾਲਕ 2 ਕੱਪ, ਕਸਣ ਇਕ ਵੱਡਾ ਚਮਚ, ਹਰੀ ਮਿਰਚ 2, ਲਾਲ ਮਿਰਚ ਪਾਊਡਰ 1/2 ਚਮਚ, ਹਲਦੀ ਪਾਊਡਰ 1/2 ਚਮਚ, ਨਮਕ ਛੋਟਾ ਚਮਚ, ਜੀਰਾ 1 ਚਮਚ, ਸਾਬਤ ਲਾਲ ਮਿਰਚ 1

 ਸਭ ਤੋਂ ਪਹਿਲਾਂ ਕੜਾਹੀ ਵਿਚ ਸਬਜ਼ੀ ਅਨੁਸਾਰ ਤੇਲ ਪਾਓ ਅਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ਵਿਚ ਮਸਾਲਾ ਬਣਾ ਕੇ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਮਸਾਲਾ ਭੁੰਨਣ ਤੋਂ ਬਾਅਦ ਉਸ ਵਿਚ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਨਾਲ ਹੀ ਪਾਲਕ ਵੀ ਪਾਓ। ਪਾਲਕ ਪਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਥੋੜਾ ਜਿਹਾ ਸੇਕ ਲਵਾ ਕੇ ਗੈਸ ਬੰਦ ਕਰ ਦਿਓ।