Food Recipes: ਕਾਲੇ ਛੋਲਿਆਂ ਦੇ ਕਬਾਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Black Chickpea Kebabs Food Recipes

Black Chickpea Kebabs Food Recipes: ਸਮੱਗਰੀ : ਭਿਜੇ ਹੋਏ ਛੋਲੇ- ਕੱਪ, ਪਨੀਰ- ਕੱਪ, ਆਲੂ-1 ਉਬਲੇ ਅਤੇ ਛਿਲੇ ਹੋਏ, ਘਿਉ-2-3 ਚਮਚ, ਤੇਲ-1 ਚਮਚ, ਹਰਾ ਧਨੀਆ-1 ਚਮਚ (ਬਰੀਕ ਕਟਿਆ ਹੋਇਆ), ਹਰੀ ਮਿਰਚ - 2 (ਬਰੀਕ ਕਟੀ ਹੋਈ), ਅਦਰਕ- ਇੰਚ ਟੁਕੜਾ, ਜ਼ੀਰਾ-ਚਮਚ,  ਧਨੀਆ ਪਾਊਡਰ-1 ਚਮਚ, ਗਰਮ ਮਸਾਲਾ-  ਚਮਚ, ਅਮਚੂਰ ਪਾਊਡਰ- ਚਮਚ, ਲਾਲ ਮਿਰਚ ਪਾਊਡਰ -ਚਮਚ, ਲੂਣ -ਸਵਾਦ ਅਨੁਸਾਰ।

ਵਿਧੀ: ਫ਼੍ਰਾਈਪੈਨ ਵਿਚ 1 ਚਮਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਜ਼ੀਰਾ ਪਾ ਕੇ ਭੁੰਨੋ। ਇਸ ਤੋਂ ਬਾਅਦ ਇਸ ਵਿਚ ਧਨੀਆ ਪਾਊਡਰ, ਬਰੀਕ ਕਟਿਆ ਹੋਇਆ ਅਦਰਕ ਅਤੇ ਬਰੀਕ ਕਟੀ ਹੋਈ ਹਰੀ ਮਿਰਚ ਪਾ ਕੇ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਉ। ਮਸਾਲਾ ਭੁੰਨ ਜਾਣ ’ਤੇ ਇਸ ਵਿਚ ਛੋਲੇ ਪਾ ਦਿਉ। ਨਾਲ ਹੀ ਗਰਮ ਮਸਾਲਾ, ਅਮਚੂਰ ਪਾਊਡਰ, ਲਾਲ ਮਿਰਚ ਪਾਊਡਰ ਅਤੇ ਲੂਣ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ 1/4 ਕੱਪ ਪਾਣੀ ਪਾ ਕੇ ਨਰਮ ਹੋਣ ਤਕ ਪਕਾ ਲਉ। ਆਲੂ ਅਤੇ ਪਨੀਰ ਨੂੰ ਕੱਦੂਕਸ਼ ਕਰ ਲਉ। ਛੋਲੇ ਜਦੋਂ ਠੰਢੇ ਹੋ ਜਾਣ ਤਾਂ ਇਨ੍ਹਾਂ ਨੂੰ ਮਿਕਸਰ ਵਿਚ ਪਾ ਕੇ ਪੀਸ ਲਉ।

ਪਿਸੇ ਹੋਏ ਛੋਲਿਆਂ ਵਿਚ ਕੱਦੂਕਸ਼ ਕੀਤਾ ਹੋਇਆ ਪਨੀਰ ਅਤੇ ਆਲੂ ਪਾਉ। 1/2 ਛੋਟਾ ਚਮਚ ਲੂਣ ਅਤੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰ੍ਹਾਂ ਮਿਕਸ ਕਰ ਲਉ। ਕਬਾਬ ਬਣਾਉਣ ਲਈ ਮਿਕਸਚਰ ਤਿਆਰ ਹੈ। ਕਬਾਬ ਬਣਾਉਣ ਲਈ ਮਿਕਸਚਰ ਲੈ ਕੇ ਹੱਥ ਨਾਲ ਦਬਾ ਕੇ ਗੋਲ ਅਕਾਰ ਦਿਉ। ਸਾਰੇ ਕਟਲੇਟਸ ਨੂੰ ਇੰਜ ਹੀ ਬਣਾ ਲਉ। ਨਾਨ ਸਟਿਕ ਫ਼੍ਰਾਈਪੈਨ ਵਿਚ 2-3 ਚਮਚ ਘਿਉ ਪਾ ਕੇ ਇਕ-ਇਕ ਕਰ ਕੇ ਕਬਾਬ ਪਾ ਕੇ ਉਸ ਨੂੰ ਘੱਟ ਗੈਸ ’ਤੇ ਫਰਾਈ ਕਰੋ। ਕਬਾਬ ਨੂੰ ਬਹੁਤ ਸਾਵਧਾਨੀ ਨਾਲ ਪਲਟੋ। ਦੋਵੇਂ ਪਾਸਿਉਂ ਗੋਲਡਨ ਬਰਾਉਨ ਹੋ ਜਾਣ ’ਤੇ ਕਬਾਬ ਨੂੰ ਪਲੇਟ ਵਿਚ ਕੱਢ ਲਉ। ਕਬਾਬ ਨੂੰ ਦਹੀਂ, ਹਰੇ ਧਨੀਏ ਦੀ ਚਟਣੀ, ਟਮੈਟੋ ਸੌਸ ਜਾਂ ਅਪਣੀ ਕਿਸੇ ਵੀ ਮਨਪਸੰਦ ਚਟਣੀ ਨਾਲ ਖਾਉ।