ਘਰ ਦੀ ਰਸੋਈ ਵਿਚ ਬਣਾਉ ਰਸ਼ੀਅਨ ਸਲਾਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਮੱਗਰੀ : ਫਲੀਆਂ, ਗਾਜਰ, ਹਰੇ ਮਟਰ ਅਤੇ ਆਲੂ, ਕੈਂਡ ਪਾਈਨਐਪਲ, ਕਰੀਮ , ਮਿਓਨੀਜ਼, ਚੀਨੀ , ਲੂਣ ਸਵਾਦ ਅਨੁਸਾਰ, ਕਾਲੀ ਮਿਰਚ ਘੱਟ ਮਾਤਰਾ ਵਿਚ ।

Make Russian salad at home

 

ਸਮੱਗਰੀ : ਫਲੀਆਂ, ਗਾਜਰ, ਹਰੇ ਮਟਰ ਅਤੇ ਆਲੂ (ਕਟੇ ਅਤੇ ਅੱਧੇ ਉਬਲੇ), ਕੈਂਡ ਪਾਈਨਐਪਲ (ਕਟੀ ਹੋਈ), ਕਰੀਮ , ਮਿਓਨੀਜ਼, ਚੀਨੀ , ਲੂਣ ਸਵਾਦ ਅਨੁਸਾਰ, ਕਾਲੀ ਮਿਰਚ ਘੱਟ ਮਾਤਰਾ ਵਿਚ ।

ਬਣਾਉਣ ਦਾ ਢੰਗ : ਇਕ ਵੱਡਾ ਪਿਆਲਾ ਲਉ ਅਤੇ ਇਸ ਵਿਚ ਫ਼ਲੀਆਂ, ਗਾਜਰ, ਹਰੇ ਮਟਰ ਅਤੇ ਆਲੂ ਅਤੇ ਪਾਈਨਐਪਲ ਪਾਉ।  ਇਸ ਵਿਚ ਮਿਉਨੀਜ਼, ਲੂਣ, ਚੀਨੀ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਉ। ਫਿਰ ਇਸ ਵਿਚ ਤਾਜ਼ੀ ਕਰੀਮ ਪਾ ਕੇ ਫਿਰ ਤੋਂ ਮਿਲਾ  ਲਉ। ਇਸ ਤੋਂ ਬਾਅਦ ਇਸ ਨੂੰ ਘੱਟ ਤੋਂ ਘੱਟ ਇਕ ਘੰਟੇ ਲਈ ਫ਼ਰਿਜ ਵਿਚ ਰੱਖ ਦਿਉ। ਤੁਹਾਡਾ ਰਸ਼ੀਅਨ ਸਲਾਦ ਬਣ ਕੇ ਤਿਆਰ ਹੈ। ਹੁਣ ਇਸ ਅਪਣੇ ਬੱਚਿਆਂ ਨੂੰ ਖਵਾਉ।