Mewa Gur Panjiri Recipes: ਘਰ ਵਿਚ ਬਣਾਓ ਮੇਵਾ ਗੁੜ ਪੰਜੀਰੀ
Mewa Gur Panjiri Recipes: ਖਾਣ ਵਿਚ ਹੁੰਦੀ ਬਹੁਤ ਸਵਾਦ
Mewa Gur Panjiri Food Recipes
ਸਮੱਗਰੀ: ਬਦਾਮ- 20 ਗਰਾਮ, ਗੋਂਦ- 20 ਗਰਾਮ, ਕਾਜੂ- 20 ਗਰਾਮ, ਕਿਸ਼ਮਿਸ਼-1 ਚਮਚ, ਮਖਾਣਾ- 30 ਗਰਾਮ, ਕੱਦੂਕਸ ਕੀਤਾ ਸੁਕਿਆ ਨਾਰੀਅਲ- 20 ਗਰਾਮ, ਪਿਸਤਾ- 1 ਚਮਚ, ਅਜਵਾਇਨ- 1/2 ਚਮਚ, ਇਲਾਚੀ ਪਾਊਡਰ-1/2 ਚਮਚ, ਘਿਉ-150 ਗਰਾਮ, ਗੁੜ ਦਾ ਬੂਰਾ-1/4 ਕਪ, ਸੌਫ਼ ਪਾਊਡਰ-1 ਚਮਚ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਘਿਉ ਗਰਮ ਕਰ ਕੇ ਉਸ ਵਿਚ ਗੋਂਦ ਭੁੰਨ ਕੇ ਕੱਢ ਲਵੋ। ਬਚੇ ਹੋਏ ਘਿਉ ਵਿਚ ਬਦਾਮ, ਕਾਜੂ ਅਤੇ ਪਿਸਤਾ ਨੂੰ ਹਲਕਾ ਭੁੰਨ ਕੇ ਕੱਢ ਲਵੋ। ਹੁਣ ਫ਼ਰਾਈਪੈਨ ਵਿਚ ਮਖਾਣੇ ਪਾ ਕੇ ਕ੍ਰਿਸਪੀ ਹੋਣ ਤਕ ਘੱਟ ਗੈਸ ’ਤੇ ਭੁੰਨੋ।
ਠੰਢਾ ਕਰ ਕੇ ਮਖਾਣੇ ਅਤੇ ਗੋਂਦ ਨੂੰ ਮੋਟਾ-ਮੋਟਾ ਕੁੱਟ ਲਵੋ। ਕਾਜੂ, ਬਦਾਮ ਅਤੇ ਪਿਸਤਾ ਨੂੰ ਬਰੀਕ ਕੱਟ ਲਵੋ। ਸੌਫ਼ ਅਤੇ ਅਜਵਾਇਨ ਵੀ ਸੁਕੀ ਭੁੰਨ ਲਵੋ। ਸਾਰੀਆਂ ਚੀਜ਼ਾਂ ਨੂੰ ਇਕ ਬਾਉਲ ਵਿਚ ਪਾ ਕੇ ਮਿਲਾਉ। ਉਸ ਵਿਚ ਗੁੜ ਦਾ ਬੂਰਾ ਪਾ ਕੇ ਮਿਲਾਉ। ਤੁਹਾਡੀ ਮੇਵਾ ਗੁੜ ਪੰਜੀਰੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਚਾਹ ਨਾਲ ਖਾਉ।