Cooking Recipe: ਘਰ ਵਿਚ ਆਸਾਨੀ ਨਾਲ ਬਣਾਉ ਗੁੜ ਦੇ ਪੂੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜੇਕਰ ਤੁਹਾਡੇ ਘਰ ਵਿਚ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਬਣਾ ਕੇ ਦੇ ਸਕਦੇ ਹੋ।

File Image

Cooking Recipe: ਜੇਕਰ ਤੁਹਾਡੇ ਘਰ ਵਿਚ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਬਣਾ ਕੇ ਦੇ ਸਕਦੇ ਹੋ। ਇਹ ਬਣਾਉਣ ਵਿਚ ਆਸਾਨ ਹੋਣ ਦੇ ਨਾਲ-ਨਾਲ ਖਾਣ ਵਿਚ ਵੀ ਸਵਾਦ ਹੁੰਦੇ ਹਨ। ਨਾਲ ਹੀ ਇਹ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਨੂੰ ਪਸੰਦ ਆਉਣਗੇ।

ਸਮੱਗਰੀ: ਆਟਾ- 350 ਗ੍ਰਾਮ, ਗੁੜ-125 ਗ੍ਰਾਮ, ਤੇਲ ਜਾਂ ਘਿਉ-ਚਾਰ ਚਮਚੇ, ਪਾਣੀ ਲੋੜ ਅਨੁਸਾਰ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਆਟਾ ਛਾਣ ਲਉ। ਫਿਰ ਫ਼ਰਾਈਪੈਨ ਵਿਚ ਗੁੜ ਅਤੇ ਤਿੰਨ ਕੱਪ ਪਾਣੀ ਪਾ ਕੇ ਘੱਟ ਗੈਸ ’ਤੇ ਪੱਕਣ ਦਿਉ। ਜਦੋਂ ਗੁੜ ਪਾਣੀ ਵਿਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਗੈਸ ਬੰਦ ਕਰ ਦਿਉ। ਪਾਣੀ ਠੰਢਾ ਹੋ ਜਾਵੇ ਤਾਂ ਇਸ ਨੂੰ ਆਟੇ ਵਿਚ ਪਾ ਕੇ ਪਤਲਾ ਪੇਸਟ ਬਣਾ ਲਉ। ਇਸ ਪੇਸਟ ਵਿਚ ਇਕ ਚਮਚਾ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ 15-20 ਮਿੰਟ ਲਈ ਇਕ ਸਾਈਡ ’ਤੇ ਰੱਖ ਦਿਉ। ਤਵਾ ਗੈਸ ’ਤੇ ਰੱਖ ਕੇ ਉਸ ਨੂੰ ਗਰਮ ਹੋਣ ਦਿਉ। ਇਸ ਦੇ ਚਾਰੇ ਪਾਸੇ ਤੇਲ ਲਗਾਉ। ਇਕ ਚਮਚ ਪੂੜੇ ਦੇ ਪੇਸਟ ਨੂੰ ਤਵੇ ’ਤੇ ਪਾ ਕੇ ਫੈਲਾ ਲਉ। ਫਿਰ ਇਸ ਦੀ ਸਾਈਡ ’ਤੇ ਤੇਲ ਪਾਉਂਦੇ ਹੋਏ ਦੋਹਾਂ ਪਾਸੇ ਤੋਂ ਭੂਰਾ ਹੋਣ ਤਕ ਫ਼ਰਾਈ ਕਰੋ। ਤੁਹਾਡੇ ਗਰਮਾ-ਗਰਮ ਗੁੜ ਦੇ ਪੂੜੇ ਬਣ ਕੇ ਤਿਆਰ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।