Health News: ਸ਼ੂਗਰ ਫ਼ਰੀ ਪਦਾਰਥ ਵੀ ਕਰ ਸਕਦੇ ਹਨ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Health News: ਸ਼ੂਗਰ ਫ਼ਰੀ ਬਿਸਕੁਟ ਵਿਚ ਵੀ ਕਾਰਬੋਹਾਈਡਰੇਟ ਸਾਧਾਰਣ ਬਿਸਕੁਟ ਜਿੰਨਾ ਹੀ ਹੁੰਦਾ ਹੈ।

Sugar-free foods can also do harm Health News

ਸ਼ੂਗਰ ਤੋਂ ਪੀੜਤ ਮਰੀਜ਼ ਅਕਸਰ “ਸ਼ੂਗਰ ਫ਼ਰੀ ਪਦਾਰਥ ਖਾਂਦੇ ਹਨ। ਬਿਸਕੁਟ ਅਤੇ ਹੋਰ ਖਾਧ ਪਦਾਰਥ ਸ਼ੂਗਰ ਮਰੀਜ਼ ਇਸ ਕਰ ਕੇ ਜ਼ਿਆਦਾ ਖਾ ਜਾਂਦੇ ਹਨ ਕਿ ਉਹ ਸਮਝਦੇ ਹਨ ਕਿ ਇਨ੍ਹਾਂ ਦੇ ਲੇਬਲ ਉਪਰ ਸ਼ੂਗਰ ਫ਼ਰੀ ਲਿਖਿਆ ਹੋਇਆ ਹੈ।

ਬੇਸ਼ੱਕ ਇਨ੍ਹਾਂ ਪਦਾਰਥਾਂ ਜਿਵੇਂ ਕੁਕੀਜ਼, ਬਿਸਕੁਟ, ਨਮਕੀਨ, ਬਰਫ਼ੀ, ਆਈਸ ਕਰੀਮ ਆਦਿ ਵਿਚ ਸ਼ੂਗਰ ਨਹੀਂ ਹੁੰਦੀ ਪ੍ਰੰਤੂ ਇਨ੍ਹਾਂ ਪਦਾਰਥਾਂ ਵਿਚ ਵਰਤਿਆ ਜਾਣ ਵਾਲਾ ਮੈਦਾ, ਗਲੂਕੋਜ਼ ਜ਼ੀਰਾ ਆਦਿ ਵਿਚ ਅਜਿਹੇ ਤੱਤ ਹੁੰਦੇ ਹਨ ਜਿਹੜੇ ਡਾਇਬਟੀਜ਼ ਦੇ ਮਰੀਜ਼ ਲਈ ਨੁਕਸਾਨਦਾਇਕ ਹਨ ਕਿਉਂਕਿ ਜਿਵੇਂ ਮੈਦੇ ਵਿਚ ਕਾਰਬੋਹਾਈਡਰੇਟ ਹੁੰਦਾ ਹੈ ਜੋ ਕਿ ਡਾਇਬਟੀਜ਼ ਦੇ ਮਰੀਜ਼ ਵਾਸਤੇ ਜ਼ਿਆਦਾ ਮਾਤਰਾ ਵਿਚ ਖਾਣਾ ਘਾਤਕ ਸਿੱਧ ਹੁੰਦਾ ਹੈ।

ਸ਼ੂਗਰ ਫ਼ਰੀ ਬਿਸਕੁਟ ਵਿਚ ਵੀ ਕਾਰਬੋਹਾਈਡਰੇਟ ਸਾਧਾਰਣ ਬਿਸਕੁਟ ਜਿੰਨਾ ਹੀ ਹੁੰਦਾ ਹੈ। ਜਿਸ ਨਾਲ ਸ਼ੂਗਰ ਦੇ ਮਰੀਜ਼ ਦੀ ਪਾਚਨ ਸ਼ਕਤੀ ਪ੍ਰਭਾਵਤ ਹੂੰਦੀ ਹੈ।
ਜਿਵੇਂ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾਂਦੀ ਹੈ ਉਸੇ ਤਰ੍ਹਾਂ ਮਾਰਕੀਟ ਵਿਚ ਸ਼ੂਗਰ ਫ਼ਰੀ ਵਸਤੂਆਂ ਦੀ ਗਿਣਤੀ ਵਧ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਭਾਰਤ ਵਿਚ ਇਕ ਕਰੋੜ ਚਾਲੀ ਲੱਖ ਲੋਕ ਸ਼ੂਗਰ ਦਾ ਸ਼ਿਕਾਰ ਹਨ। ਇਸ ਲਈ ਕੋਈ ਸ਼ੂਗਰ ਫ਼ਰੀ ਪਦਾਰਥ ਖ਼ਰੀਦਦੇ ਸਮੇਂ ਉਸ ਉਪਰ ਨਿਊਟਰੀਸ਼ਨਲ ਕੰਟੈਟ ਜ਼ਰੂਰ ਪੜ੍ਹ ਲੈਣਾ ਚਾਹੀਦਾ ।