ਕਾਲੇ ਚਨੇ ਦੀ ਚਾਟ ਰੈਸਿਪੀ ਘਰ ਵਿਚ ਆਸਾਨੀ ਨਾਲ ਬਣਾਓ
ਇਹ ਆਲੂ, ਮਸਾਲੇ ਅਤੇ ਨਿੰਬੂ ਦਾ ਰਸ ਛਿੜਕ ਕੇ ਤਿਆਰ ਕੀਤੀ ਜਾਂਦੀ ਹੈ।
ਕਾਲੇ ਚਨੇ ਦੀ ਚਾਟ ਰੈਸਿਪੀ: ਭਾਰਤ ਵਿਚ ਵੱਖ ਵੱਖ ਕਿਸਮਾਂ ਦੀਆਂ ਚਾਟ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦਾ ਤੁਸੀਂ ਆਨੰਦ ਲਿਆ ਹੋਵੇਗਾ। ਆਲੂ ਚਾਟ ਦੀ ਤਰ੍ਹਾਂ ਤੁਸੀਂ ਕਾਲੇ ਚਨੇ ਦੀ ਸੁਆਦੀ ਚਾਟ ਵੀ ਘਰ 'ਚ ਹੀ ਤਿਆਰ ਕਰ ਸਕਦੇ ਹੋ। ਇਹ ਆਲੂ, ਮਸਾਲੇ ਅਤੇ ਨਿੰਬੂ ਦਾ ਰਸ ਛਿੜਕ ਕੇ ਤਿਆਰ ਕੀਤੀ ਜਾਂਦੀ ਹੈ।
ਸਮੱਗਰੀ
1 ਕੱਪ ਕਾਲੇ ਚਨੇ , 4-5 ਘੰਟਿਆਂ ਲਈ ਭਿਓ ਦਿਓ
1/4 ਕੱਪ ਧਨੀਆ, ਟੁਕੜਿਆਂ ਵਿਚ ਕੱਟਿਆ
ਹਰੀ ਮਿਰਚ, ਕੱਟੀ ਹੋਈ
1 ਕੱਪ ਪਿਆਜ਼, ਕੱਟੇ ਹੋਏ
1 ਕੱਪ ਆਲੂ-ਉਬਲੇ ਹੋਏ ਤੇ ਕੱਟੋ ਹੋਏ
ਸੁਆਦ ਅਨੁਸਾਰ ਲੂਣ
2 ਚੱਮਚ ਚਾਟ ਮਸਾਲਾ
1 ਚਮਚ ਭੁੰਨਿਆ ਜੀਰਾ
ਸੁਆਦ ਲਈ ਨਿੰਬੂ ਦਾ ਰਸ
ਕਾਲੇ ਚਨੇ ਦੀ ਚਾਟ ਬਣਾਉਣ ਦਾ ਤਰੀਕਾ
1. ਚਨਿਆਂ ਨੂੰ ਧੋਵੋ ਅਤੇ ਉਨ੍ਹਾਂ ਨੂੰ ਤਾਜ਼ੇ ਪਾਣੀ ਵਿਚ ਉਬਾਲੋ।
2. ਫਿਰ ਥੋੜ੍ਹੇ ਸਮੇਂ ਬਾਅਦ ਪਾਣੀ ਕੱਢ ਕੇ ਚਨਿਆਂ ਨੂੰ ਠੰਡਾ ਕਰੋ।
3. ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
4. ਆਪਣੇ ਸਵਾਦ ਅਨੁਸਾਰ ਮਸਾਲੇ ਸ਼ਾਮਲ ਕਰੋ।
ਇਹ ਚਨਿਆਂ ਦੀ ਚਾਟ ਤੁਸੀਂ ਘਰ ਵਿਚ ਆਸਾਨੀ ਨਾਲ ਬਣਾ ਸਕਦੇ ਹੋ ਕਿਉਂਕਿ ਦੱਸੀ ਹੋਈ ਸਮੱਗਰੀ ਆਮ ਘਰਾਂ ਵਿਚ ਮਿਲ ਜਾਂਦੀ ਹੈ ਅਤੇ ਇਸ ਬਣਾਉਣ ਵਿਚ ਵੀ ਕੋਈ ਬਹੁਤਾ ਸਮਾਂ ਨਹੀਂ ਲੱਗਦਾ।