ਸਵੇਰ ਦੇ ਨਾਸ਼ਤੇ ’ਚ ਕਰੋ ਆਂਡੇ ਦਾ ਸੇਵਨ ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਂਡਿਆਂ ਦੇ ਪੀਲੇ ਹਿੱਸੇ ’ਚ ਕੋਲੀਨ ਅਤੇ ਜ਼ਿੰਕ ਜਿਹੇ ਪੋਸ਼ਕ ਤੱਤ ਮਿਲਦੇ ਹਨ, ਜੋ ਤਣਾਅ, ਬੇਚੈਨੀ ਅਤੇ ਚਿੜਚਿੜਾਪਨ ਦੂਰ ਕਰਨ ’ਚ ਸਹਾਇਕ ਹੁੰਦੇ ਹਨ।

Egg

 

 ਚੰਡੀਗੜ੍ਹ : ਜੇਕਰ ਵਿਅਕਤੀ ਰੋਜ਼ਾਨਾ ਸਵੇਰੇ ਨਾਸ਼ਤੇ ’ਚ ਆਂਡਿਆਂ ਦਾ ਸੇਵਨ ਕਰਦਾ ਹੈ ਤਾਂ ਉਹ ਦਿਨ ਭਰ ਤਣਾਅਮੁਕਤ ਰਹੇਗਾ। ਆਂਡੇ ’ਚ ਮੌਜੂਦ ਪ੍ਰੋਟੀਨ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਰਖਦਾ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਸ਼ੂਗਰ ਲੈਵਲ ਵਧਣ ਨਾਲ ਵਿਅਕਤੀ ’ਚ ਤਣਾਅ ਦਾ ਪੱਧਰ ਵੱਧ ਜਾਂਦਾ ਹੈ।

 

ਇਸ ਦ੍ਰਿਸ਼ਟੀ ’ਚ ਵੀ ਆਂਡਿਆਂ ਦਾ ਸੇਵਨ ਫ਼ਾਇਦੇਮੰਦ ਸਾਬਤ ਹੁੰਦਾ ਹੈ। ਮੈਗਨੀਸ਼ੀਅਮ ਵਿਅਕਤੀ ਦੀ ਕਾਰਜ-ਸਮਰੱਥਾ ਨੂੰ ਵਧਾ ਕੇ ਉਸ ਦੇ ਸਰੀਰ ਅਤੇ ਦਿਮਾਗ਼ ਨੂੰ ਤਣਾਅ ਪੂਰਵਕ ਸਥਿਤੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

 

ਆਂਡਿਆਂ ਦੇ ਪੀਲੇ ਹਿੱਸੇ ’ਚ ਕੋਲੀਨ ਅਤੇ ਜ਼ਿੰਕ ਜਿਹੇ ਪੋਸ਼ਕ ਤੱਤ ਮਿਲਦੇ ਹਨ, ਜੋ ਤਣਾਅ, ਬੇਚੈਨੀ ਅਤੇ ਚਿੜਚਿੜਾਪਨ ਦੂਰ ਕਰਨ ’ਚ ਸਹਾਇਕ ਹੁੰਦੇ ਹਨ। ਆਂਡਿਆਂ ’ਚ ਮਿਲਣ ਵਾਲਾ ਵਿਟਾਮਿਨ ਬੀ-6 ਤਣਾਅ ਨੂੰ ਦੂਰ ਕਰਨ ’ਚ ਸਹਾਈ ਹੁੰਦਾ ਹੈ। ਇਸ ਲਈ ਸਵੇਰ ਦੇ ਨਾਸ਼ਤੇ ’ਚ ਆਂਡਿਆਂ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਜੇਕਰ ਕਿਸੇ ਦਾ ਕੈਲੇਸਟਰੋਲ ਲੈਵਲ ਵੱਧ ਹੈ ਤਾਂ ਉਸ ਲਈ ਆਂਡਿਆਂ ਦੀ ਜ਼ਰਦੀ ਨੁਕਸਾਨਦੇਹ ਹੁੰਦੀ ਹੈ, ਅਜਿਹੇ ਲੋਕਾਂ ਨੂੰ ਸਿਰਫ਼ ਸਫੈਦ ਹਿੱਸੇ ਦਾ ਹੀ ਸੇਵਨ ਕਰਨਾ ਚਾਹੀਦਾ ਹੈ।