ਕਾਜੂ -  ਮਖਾਣਾ ਲਾਜਵਾਬ ਰੇਸਿਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੱਜ ਅਸੀ ਤੁਹਾਨੂੰ ਕਾਜੂ -  ਮਖਾਣਾ ਲਾਜਵਾਬ ਰੇਸਿਪੀ ਦਸਣ ਜਾ ਰਹੇ ਹਾਂ। ਮਖਾਣੇ, ਕਾਜੂ, ਪਾਣੀ, ਨਾਰੀਅਲ, ਹਲਕੇ ਮਸਾਲਿਆਂ ਅਤੇ ਚੇਸਟਨਟ ਦੇ ਮਿਸ਼ਰਣ ਦੇ ...

Cashews - Makhana Recipe

ਅੱਜ ਅਸੀ ਤੁਹਾਨੂੰ ਕਾਜੂ -  ਮਖਾਣਾ ਲਾਜਵਾਬ ਰੇਸਿਪੀ ਦਸਣ ਜਾ ਰਹੇ ਹਾਂ। ਮਖਾਣੇ, ਕਾਜੂ, ਪਾਣੀ, ਨਾਰੀਅਲ, ਹਲਕੇ ਮਸਾਲਿਆਂ ਅਤੇ ਚੇਸਟਨਟ ਦੇ ਮਿਸ਼ਰਣ ਦੇ ਨਾਲ ਇਹ ਡਿਸ਼ ਬਣਾਈ ਜਾਂਦੀ ਹੈ। ਇਹ ਨਵਰਾਤਰੀ ਦੇ ਦੌਰਾਨ ਬਣਾਈ ਜਾਣ ​ਵਾਲੀ ਰੇਸਿਪੀ ਹੈ। ਤੁਸੀ ਵੀ ਇਸ ਡਿਸ਼ ਦਾ ਆਨੰਦ ਲੈਣ ਲਈ ਘਰ ਵਿਚ ਇਹ ਡਿਸ਼ ਜਰੂਰ ਬਣਾ ਕੇ ਟਰਾਈ ਕਰੋ ਅਤੇ ਇਸ ਡਿਸ਼ ਦਾ ਅਨੰਦ ਲਓ। 

ਕਾਜੂ - ਮਖਾਣਾ ਲਾਜਵਾਬ ਰੇਸਿਪੀ ਦੀ ਸਮੱਗਰੀ - 1/2 ਕਪ ਘਿਓ,1 ਕਪ ਮਖਾਣਾ, 2 ਚਮਚ ਜ਼ੀਰਾ, ਇਕ ਕਪ (ਪਾਣੀ ਵਿਚ ਭਿਜੇ ਹੋਏ) ਕਾਜੂ, ¼ ਕਪ (ਪਾਣੀ ਵਿਚ ਭਿਜੇ ਹੋਏ) ਖਸਖਸ, 1/4 ਕਪ ਦੁੱਧ, ਦੋ ਵੱਡੇ ਚਮਚ (ਕੱਦੂਕਸ ਕੀਤਾ) ਨਾਰੀਅਲ, 1 ਚਮਚ ਧਨੀਆ ਪਾਊਡਰ, ਇਕ ਵੱਡਾ ਚਮਚ ਜਾਂ ਸਵਾਦਾਨੁਸਾਰ ਸੇਂਧਾ ਲੂਣ, 7 - 8 ਸਿੰਘਾੜਾ ਜਾਂ ਚੇਸਟਨਟ, ਦੋ - ਤਿੰਨ  (ਲੰਮਾਈ ਵਿਚ ਕਟੀ) ਹਰੀ ਮਿਰਚ, ¼ ਕਪ ਗਾਰਨਿਸ਼ ਦੇ ਲਈ ਕਰੀਮ, ਸਜਾਉਣ ਲਈ (ਕਟਿਆ ਹੋਇਆ) ਧਨੀਆ    
ਕਾਜੂ -  

ਮਖਾਣਾ ਲਾਜਵਾਬ ਰੇਸਿਪੀ ਬਣਾਉਣ ਦੀ ਵਿ​ਧੀ - ਸਭ ਤੋਂ ਪਹਿਲਾਂ ਖਸਖਸ, ਕਾਜੂ, ਦੁੱਧ ਅਤੇ ਨਾਰੀਅਲ ਨੂੰ ਇਕੱਠੇ ਪੀਸ ਕੇ ਪੇਸਟ ਬਣਾ ਲਓ। ਹੁਣ ਇਕ ਭਾਰੀ ਤਲੇ ਦੇ ਪੈਨ ਵਿਚ ਘਿਓ ਗਰਮ ਕਰ ਲਓ ਅਤੇ ਫਿਰ ਉਸ ਵਿਚ ਹਲਕਾ ਰੰਗ ਬਦਲਨ ਤੱਕ ਮਖਾਣਿਆਂ ਨੂੰ ਫਰਾਈ ਕਰੋ ਅਤੇ ਇਨ੍ਹਾਂ ਮਖਾਣਿਆਂ ਨੂੰ ਵੱਖ ਰੱਖ ਦਿਓ। ਫਿਰ ਕਾਜੂ ਨੂੰ ਫਰਾਈ ਕਰ ਕੇ ਵੱਖ ਰੱਖ ਲਓ। ਫਿਰ ਉਸੀ ਪੈਨ ਵਿਚ ਜ਼ੀਰਾ ਭੁੰਨ ਲਓ ਅਤੇ ਹੁਣ ਉਸ ਵਿਚ ਪੀਸਿਆ ਹੋਇਆ ਬਾਕੀ ਚੀਜ਼ਾਂ ਦਾ ਬਣਿਆ ਪੇਸਟ ਮਿਲਾ ਲਓ।

ਹੁਣ ਹੱਲਕੀ ਅੱਗ 'ਤੇ ਤੇਲ ਵੱਖ ਹੋਣ ਤੱਕ ਫਰਾਈ ਕਰੋ। ਫਿਰ ਉਸ ਵਿਚ ਸੇਂਧਾ ਲੂਣ ਅਤੇ ਧਨੀਆ ਪਾਊਡਰ ਪਾਓ। ਨਾਲ ਹੀ ਉਸ ਵਿਚ ਤਲੇ ਹੋਏ ਕਾਜੂ, ਮਖਾਣੇ ਅਤੇ ਸਿੰਘਾੜੇ ਪਾਓ। ਹੁਣ ਥੋੜ੍ਹਾ - ਜਿਹਾ ਫਰਾਈ ਕਰਣ ਤੋਂ ਬਾਅਦ ਪਾਣੀ ਪਾ ਦਿਓ ਅਤੇ ਅੱਗ ਨੂੰ ਹਲਕੀ ਕਰ ਕੇ ਤਿੰਨ - ਚਾਰ ਮਿੰਟ ਲਈ ਪਕਾਓ। ਹੁਣ ਹਰੇ ਧਨੀਏ ਅਤੇ ਕਰੀਮ ਨਾਲ ਗਾਰਨਿਸ਼ ਕਰੋ ਅਤੇ ਗਰਮਾ - ਗਰਮ ਪਰੋਸੋ।