ਘਰ ਵਿਚ ਬਣਾਉ ਅੱਠ ਤਰਾਂ ਦੇ ਗੋਲ ਗੱਪੇ...

ਏਜੰਸੀ

ਜੀਵਨ ਜਾਚ, ਖਾਣ-ਪੀਣ

ਜੇਕਰ ਕੁੱਝ ਵੀ ਚਟਪਟਾ ਖਾਣ ਨੂੰ ਮਨ ਕਰਦਾ ਹੈ ਤਾਂ ਲੋਕ ਗੋਲ-ਗੱਪੇ ਖਾਣਾ ਹੀ ਪਸੰਦ ਕਰਦੇ ਹਨ...

Make Eight Pani Puri Recipes

ਜੇਕਰ ਕੁੱਝ ਵੀ ਚਟਪਟਾ ਖਾਣ ਨੂੰ ਮਨ ਕਰਦਾ ਹੈ ਤਾਂ ਲੋਕ ਗੋਲ-ਗੱਪੇ ਖਾਣਾ ਹੀ ਪਸੰਦ ਕਰਦੇ ਹਨ। ਵੱਡੇ ਹੋਣ ਜਾਂ ਬੱਚੇ ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦੇ ਹੈ। ਅੱਜ ਅਸੀਂ ਤੁਹਾਨੂੰ ਘਰ ਬੈਠੇ ਹੀ  8 ਵੱਖ - ਵੱਖ ਤਰੀਕੇ ਦੇ ਗੋਲ-ਗੱਪੇ ਬਨਾਉਣ ਦਾ ਆਸਾਨ ਢੰਗ ਦੱਸਾਗੇ।  
ਲਸਣ ਵਾਲੇ ਗੋਲ- ਗੱਪੇ - ਲਸਣ 2 ਵੱਡੇ ਚਮਚ, ਲਾਲ ਮਿਰਚ 1/2 ਚਮਚ, ਕਾਲ਼ਾ ਲੂਣ 1 ਚਮਚ, ਲੂਣ 1/2 ਚਮਚ, ਪਾਣੀ 60 ਮਿਲੀ ਲਿਟਰ, ਪਾਣੀ 800 ਮਿਲੀ ਲਿਟਰ, ਬੂੰਦੀ 10 ਗ੍ਰਾਮ।

ਵਿਧੀ- ਇਕ ਬਲੇਂਡਰ ਵਿਚ ਪਾਣੀ ਅਤੇ ਬੂੰਦੀ ਨੂੰ ਛੱਡ ਕੇ ਸਾਰੇ ਸਮਗਰੀ ਨੂੰ ਮਿਲਾ ਲਓ, ਜਦੋਂ ਤੱਕ ਉਹ ਮੁਲਾਇਮ ਨਾ ਹੋ ਜਾਵੇ। ਹੁਣ ਇਸ ਤਿਆਰ ਪੇਸਟ ਵਿਚ 800 ਮਿਲੀ ਲਿਟਰ ਪਾਣੀ ਅਤੇ 10 ਗਰਾਮ ਬੂੰਦੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਕ ਪਾਸੇ ਰੱਖ ਦਿਉ।

ਹੀਂਗ ਫਲੇਵਰ ਦੀ ਪਾਣੀ ਪੂਰੀ- ਹੀਂਗ 2 ਚਮਚ, ਕਾਲ਼ਾ ਲੂਣ 1 ਚਮਚ, ਚਾਟ ਮਸਾਲਾ 2 ਚਮਚ, ਦਾਲ ਚੀਨੀ ਪੇਸਟ 70 ਗ੍ਰਾਮ, ਪਾਣੀ 800 ਮਿਲੀ ਲਿਟਰ, ਬੂੰਦੀ 10 ਗ੍ਰਾਮ। ਵਿਦੀ- ਇਕ ਬਲੇਂਡਰ ਵਿਚ ਪਾਣੀ ਅਤੇ ਬੂੰਦੀ ਨੂੰ ਛੱਡ ਕੇ ਸਾਰੀ ਸਮਗਰੀ ਨੂੰ ਮਿਲਾ ਲਵੋ ਜਦੋਂ ਤੱਕ ਉਹ ਮੁਲਾਇਮ ਨਾ ਹੋ ਜਾਵੇ। ਤਿਆਰ ਹੋਏ ਪੈਸਟ ਨੂੰ ਇਕ ਭਾਂਡੇ ਵਿਚ ਕੱਢ ਲਵੋ ਅਤੇ ਇਸ ਵਿਚ 800 ਮਿਲੀ ਲਿਟਰ ਪਾਣੀ, 10 ਗ੍ਰਾਮ ਬੂੰਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਇਕ ਪਾਸੇ ਰੱਖੋ।

ਜੀਰਾ ਵਾਲੇ ਗੋਲ ਗੱਪੇ- ਭੂਨਿਆਂ ਹੋਇਆ ਜੀਰਾ ਪਾਊਡਰ 2 ਵੱਡੇ ਚਮਚ, ਕਾਲ਼ਾ ਲੂਣ 1 ਚਮਚ, ਚਾਟ  ਮਸਾਲਾ 2 ਚਮਚ, ਨੀਂਬੂ ਦਾ ਰਸ 1 ਚਮਚ, ਪਾਣੀ 800 ਮਿਲੀ ਲੀਟਰ, ਬੂੰਦੀ 10 ਗ੍ਰਾਮ।
ਵਿਧੀ - ਇਕ ਭਾਂਡੇ ਵਿਚ ਸਾਰੀ ਸਮਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਕ ਪਾਸੇ ਰੱਖੋ। ਤਿਆਰ ਹੋਏ ਪੈਸਟ ਨੂੰ ਇਕ ਕੋਲੀ ਵਿਚ ਕੱਢ ਲਵੋ ਅਤੇ ਇਸ ਵਿਚ 800 ਮਿਲੀ ਲਿਟਰ ਪਾਣੀ, 10 ਗ੍ਰਾਮ ਬੂੰਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਇਕ ਪਾਸੇ ਰੱਖੋ।

ਪੁਦੀਨਾ ਵਾਲੇ ਗੋਲ ਗੱਪੇ - ਪੁਦੀਨਾ ਦੇ ਪੱਤੇ 25 ਗ੍ਰਾਮ, ਹਰੀ ਮਿਰਚ 20 ਗ੍ਰਾਮ, ਕਾਲ਼ਾ ਲੂਣ 1 ਚਮਚ, ਚਾਟ  ਮਸਾਲਾ  1 ਚਮਚ, ਪਾਣੀ 60 ਮਿਲੀ ਲੀਟਰ, ਪਾਣੀ 800 ਮਿਲੀ ਲੀਟਰ ਬੂੰਦੀ 10 ਗ੍ਰਾਮ।
ਵਿਧੀ- ਇਕ ਭਾਂਡੇ ਵਿਚ ਪਾਣੀ ਅਤੇ ਬੂੰਦੀ ਨੂੰ ਛੱਡ ਕੇ ਸਾਰੇ ਸਮਗਰੀ ਨੂੰ ਮਿਲਾ ਲਵੋ ਜਦੋਂ ਤੱਕ ਉਹ ਮੁਲਾਇਮ ਨਾ ਹੋ ਜਾਵੇ। ਤਿਆਰ ਹੋਏ ਪੈਸਟ ਨੂੰ ਇਕ ਕੋਲੀ ਵਿਚ ਕੱਢ ਲਵੋ ਅਤੇ ਇਸ ਵਿਚ 800 ਮਿਲੀ ਲਿਟਰ ਪਾਣੀ, 10 ਗ੍ਰਾਮ ਬੂੰਦੀ ਪਾ ਕੇ  ਚੰਗੀ ਤਰ੍ਹਾਂ ਮਿਲਾਕੇ ਇਕ ਪਾਸੇ ਰੱਖੋ।

ਧਨਿਆ ਵਾਲੇ ਗੋਲ-ਗੱਪੇ - ਧਨਿਆ 25 ਗ੍ਰਾਮ , ਪੁਦੀਨਾ 15 ਗ੍ਰਾਮ, ਹਰੀ ਮਿਰਚ 2, ਕਾਲ਼ਾ ਲੂਣ 2 ਚਮਚ, ਨੀਂਬੂ ਦਾ ਰਸ 1 ਚਮਚਾ, ਪਾਣੀ 60 ਮਿਲੀ ਲਿਟਰ ,ਪਾਣੀ  800 ਮਿਲੀ ਲਿਟਰ, ਬੂੰਦੀ 10 ਗ੍ਰਾਮ।
ਵਿਧੀ- ਇਕ ਭਾਂਡੇ ਵਿਚ ਪਾਣੀ ਅਤੇ ਬੂੰਦੀ ਨੂੰ ਛੱਡ ਕੇ ਸਾਰੇ ਸਾਮਗਰੀ ਨੂੰ ਮਿਲਾ ਲਵੋ ਜਦੋਂ ਤੱਕ ਉਹ ਮੁਲਾਇਮ ਨਾ ਹੋ ਜਾਵੇ। ਤਿਆਰ ਹੋਏ ਪੈਸਟ ਨੂੰ ਇਕ ਕੋਲੀ ਵਿਚ ਕੱਢ ਲਵੋ ਅਤੇ ਇਸ ਵਿਚ 800 ਮਿਲੀ ਲਿਟਰ ਪਾਣੀ, 10 ਗ੍ਰਾਮ ਬੂੰਦੀ ਪਾ ਕੇ ਚੰਗੀ ਤਰ੍ਹਾਂ ਮਿਲਾਕੇ ਇਕ ਪਾਸੇ ਰੱਖੋ।

ਅਦਰਕ ਵਾਲੇ ਗੋਲ ਗੱਪੇ - ਅਦਰਕ 90 ਗ੍ਰਾਮ, ਗੁੜ 1 / 2 ਚਮਚ, ਇਮਲੀ ਦਾ ਪੇਸਟ 70 ਗ੍ਰਾਮ, ਲਾਲ ਮਿਰਚ 1 ਚਮਚ, ਕਾਲ਼ਾ ਲੂਣ 1 ਚਮਚ, ਜੀਰਾ ਪਾਊਡਰ 1 ਚਮਚ, ਪਾਣੀ 60 ਮਿਲੀ ਲੀਟਰ, ਪਾਣੀ 800 ਮਿਲੀ ਲੀਟਰ, ਬੂੰਦੀ 10 ਗ੍ਰਾਮ।
ਵਿਧੀ- ਇਕ ਭਾਂਡੇ ਵਿਚ ਪਾਣੀ ਅਤੇ ਬੂੰਦੀ ਨੂੰ ਛੱਡ ਕੇ ਸਾਰੇ ਮਸਾਲਿਆਂ ਨੂੰ ਪਾ ਲਾਉ ਅਤੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਇਕ ਕੋਲੀ ਵਿਚ ਪਾ ਕੇ, 800 ਮਿਲੀ ਲੀਟਰ ਪਾਣੀ, 10 ਗ੍ਰਾਮ ਬੂੰਦੀ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ।

ਨੀਂਬੂ ਵਾਲੇ ਗੋਲ ਗੱਪੇ - ਚਾਟ ਮਸਾਲਾ 2 ਵੱਡੇ ਚਮਚ, ਕਾਲੀ ਮਿਰਚ ਪਾਊਡਰ 1 ਚਮਚ, ਜੀਰਾ ਪਾਊਡਰ 1 ਚਮਚ, ਕਾਲ਼ਾ ਲੂਣ 1 ਚਮਚ, ਲੂਣ 1/2 ਚਮਚ, ਨੀਂਬੂ ਦਾ ਰਸ 60 ਮਿਲੀ ਲੀਟਰ, ਪਾਣੀ 800 ਮਿਲੀ ਲੀਟਰ, ਬੂੰਦੀ 10 ਗ੍ਰਾਮ।
ਵਿਧੀ- ਇਕ ਮਿਸ਼ਰਣ ਭਾਂਡੇ ਵਿਚ ਪਾਉ, ਸਾਰੀ ਸਾਮਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾਉ।

ਇਮਲੀ ਵਾਲੇ ਗੋਲ ਗੱਪੇ - ਇਮਲੀ ਚਟਨੀ 2 ਵੱਡੇ ਚਮਚ, ਜੀਰਾ ਪਾਊਡਰ 1 ਚਮਚ, ਚਾਟ ਮਸਾਲਾ 1 ਚਮਚ, ਕਾਲ਼ਾ ਲੂਣ1 / 2 ਚਮਚ, ਨੀਂਬੂ ਦਾ ਰਸ 1/2 ਚਮਚ, ਪਾਣੀ 800 ਮਿਲੀ ਲੀਟਰ ਬੂੰਦੀ 10 ਗ੍ਰਾਮ।
ਵਿਧੀ- ਇਕ ਭਾਂਡੇ ਵਿਚ ਸਾਰੀ ਸਮਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾਉ। ਉਸ ਨੂੰ ਇਕ ਪਾਸੇ ਰੱਖੋ।

ਆਲੂ ਵਾਲੇ ਗੋਲ ਗੱਪੇ - ਉੱਬਲੇ ਹੋਏ ਆਲੂ 360 ਗ੍ਰਾਮ, ਉੱਬਲੇ ਹੋਏ ਕਾਲੇ ਛੌਲੇ  200 ਗ੍ਰਾਮ, ਪਿਆਜ 110 ਗ੍ਰਾਮ, ਪੁਦੀਨਾ 1 ਚਮਚ, ਧਨਿਆ 1 ਚਮਚ, ਲਾਲ ਮਿਰਚ 1 ਚਮਚ, ਜੀਰਾ ਪਾਊਡਰ 1 ਚਮਚ, ਚਾਟ ਮਸਾਲਾ 1 ਚਮਚ, ਲੂਣ 1 ਚਮਚ, ਨੀਂਬੂ ਦਾ ਰਸ 1 ਚਮਚ ,ਇਕ ਭਾਂਡੇ ਵਿਚ ਸਾਰੀ ਸਾਮਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾਉ । ਗੋਲ- ਗੱਪਿਆਂ ਨੂੰ ਇਸ ਤਰ੍ਹਾਂ ਕਰੋ ਸਰਵ- ਕੁਝ  ਗੋਲ ਗੱਪੇ ਲੈਵੋ ਅਤੇ ਉਨ੍ਹਾਂ ਨੂੰ ਵਿਚ ਤੋੜ ਕੇ ਆਲੂ ਦਾ ਮਿਸ਼ਰਣ ਨੂੰ ਭਰੋ। ਮਿੱਠੀ ਚਟਨੀ ਪਾਉ। ਹਰ ਇਕ ਵਿਚ ਪਾਣੀ ਪਾਉ ।