ਇਸ ਤਰਾਂ ਸਬਜ਼ੀਆਂ ਨਾਲ ਬਣਾਓ ਵੈਜ ਸੈਂਡਵਿਚ

ਏਜੰਸੀ

ਜੀਵਨ ਜਾਚ, ਖਾਣ-ਪੀਣ

ਵੇਜੀਟੇਬਲ ਸੈਂਡਵਿਚ ਇਕ ਸ਼ਾਕਾਹਾਰੀ ਸੈਂਡਵਿਚ ਹੈ। ਜਿਸ ਨੂੰ ਹਰ ਪ੍ਰਕਾਰ ਦੀਆਂ ਸਬਜ਼ੀਆਂ ਦੇ ਪਕਾਉਣ ਤੋਂ ਬਾਅਦ ਮਸਾਲਿਆਂ ਨਾਲ ਭਰਿਆ ਜਾਂਦਾ ਹੈ....

Make veg sandwich with vegetables

ਵੇਜੀਟੇਬਲ ਸੈਂਡਵਿਚ ਇਕ ਸ਼ਾਕਾਹਾਰੀ ਸੈਂਡਵਿਚ ਹੈ। ਜਿਸ ਨੂੰ ਹਰ ਪ੍ਰਕਾਰ ਦੀਆਂ ਸਬਜ਼ੀਆਂ ਦੇ ਪਕਾਉਣ ਤੋਂ ਬਾਅਦ ਮਸਾਲਿਆਂ ਨਾਲ ਭਰਿਆ ਜਾਂਦਾ ਹੈ। ਨਿਸ਼ਚਿਤ ਰੂਪ ਤੋਂ ਤੁਹਾਨੂੰ ਸਵੇਰੇ ਨਾਸ਼ਤੇ ਦੇ ਰੂਪ ਵਿਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਵੇਜੀਟੇਬਲ ਸੈਂਡਵਿਚ ਹਰ ਘਰ ਦੀ ਪਸੰਦ ਬਣ ਚੁਕਿਆ ਹੈ। ਇਹ ਹਲਕਾ ਭੋਜਨ ਹੈ।

 ਵੇਜੀਟੇਬਲ ਸੈਂਡਵਿਚ ਬਣਾਉਣ ਦੀ ਸਮੱਗਰੀ : ਭੁਰੇ ਜਾਂ ਚਿੱਟੇ ਰੰਗ ਦੇ ਚਾਰ ਬਰੈਡ , ਤੇਲ - ਦੋ ਚਮਚ, ਪਿਆਜ਼ – ½  ( ਬਾਰੀਕ ਕਟਿਆ ਹੋਇਆ ) ,ਮੱਕੀ – ½ ਕੱਪ, ਗਾਜ਼ਰ -  ਇਕ (ਬਾਰੀਕ ਕਟੀ ਹੋਈ) , ਸ਼ਿਮਲਾ ਮਿਰਚ – ½ (ਬਾਰੀਕ ਕਟੀ ਹੋਈ), ਪਾਲਕ – ½ ਕੱਪ (ਬਾਰੀਕ ਕਟੀ ਹੋਈ), ਕਾਲੀ ਮਿਰਚ ਇਕ ਚਮਚ, ਨਮਕ– ਸਵਾਦ ਅਨੁਸਾਰ, ਹਰੀ ਚਟਨੀ - ਦੋ ਚਮਚ, ਟਮਾਟਰ ਸੋਸ -  ਦੋ ਚਮਚ, ਪਨੀਰ – ¼ ਕੱਪ, ਮੱਖਣ - ਦੋ ਚਮਚ।

ਸਭ ਤੋਂ ਪਹਿਲਾਂ ਵਡੀ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਉਸ ਦੇ ਵਿਚ ਪਿਆਜ਼ ਨੂੰ ਤਲੋ। ਇਸ ਤੋਂ ਬਾਅਦ ਉਸ ਦੇ ਵਿਚ ਮੱਕੀ, ਗਾਜ਼ਰ ਤੇ ਸ਼ਿਮਲਾ ਮਿਰਚ ਪਾ ਦਵੋ। ਸਬਜ਼ੀਆਂ ਨੂੰ ਘੱਟ ਤੋਂ ਘੱਟ ਇਕ ਮਿੰਟ ਤੱਕ ਥੋੜ੍ਹੀ ਕ੍ਰੰਚੀ ਹੋਣ ਤੱਕ ਪਕਾਓ। ਹੁਣ ਇਸ ਨੂੰ ਪਾਲਕ ਪੱਤੀ ਪਾ ਕੇ ਓਦੋ ਤਕ ਪਕਾਓ ਜਦੋਂ ਤੱਕ ਪੱਤੀ ਦਾ ਸਰੂਪ ਬਦਲ ਨਹੀ ਜਾਂਦਾ। ਇਸ ਤੋਂ ਬਾਅਦ ਉਸ ਦੇ ਵਿਚ ਕਾਲੀ ਮਿਰਚ, ਨਮਕ ਪਾ ਦਵੋ ਤੇ ਅੰਤ ਵਿਚ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਦੋ ਬਰੇਡ ਲੈ ਕੇ, ਇਕ ਬਰੈਡ ਉੱਤੇ ਟਮਾਟਰ ਸੋਸ ਅਤੇ ਦੂਜੇ ਉੱਤੇ ਹਰੀ ਚਟਨੀ ਲਗਾਓ।

ਨਾਲ ਹੀ ਬਰੈੱਡ ਦੇ ਦੋਨੋਂ ਟੁਕੜਿਆਂ ਤੇ ਇਕ ਸਮਾਨ ਤਿਆਰ ਕੀਤੇ ਹੋਏ ਮਸਾਲਾ ਨੂੰ ਪਾਓ। ਇਸ ਤੋਂ ਬਾਅਦ ਇਸ ਦੇ ਉਪਰ ਮੱਖਣ ਪਾਓ। ਫਿਰ ਬਰੈਡ ਦੇ ਦੋਨਾਂ ਟੁਕੜਿਆਂ  ਨੂੰ ਇਕੱਠੇ ਕਰ ਕੇ ਉਸ ਨੂੰ ਤਵੇ ਉੱਤੇ ਸੇਕ ਲੱਗਣ ਲਈ ਰੱਖ ਦਵੋ। ਸੇਕ ਲੱਗਣ ਤੋਂ ਥੋੜੇ ਸਮੇਂ ਬਾਅਦ ਬਰੈਡ ਦੇ ਦੋਨੋਂ ਪਾਸੇ ਤੇ ਮੱਖਣ ਲਗਾਉਂਦੇ ਰਹੋ,ਜਿਸ ਨਾਲ ਸੈਂਡਵਿਚ ਸੁਨਹਰੇ ਰੰਗ ਦਾ ਬਣ ਜਾਵੇਗਾ। ਬਰੈਡ ਨੂੰ ਓਦੋ ਤਕ ਸੇਕ ਲਗਾਉਂਦੇ ਰਹੋ ਜਦੋਂ ਤੱਕ ਬਰੈਡ ਤੇ ਲੱਗਿਆ ਪਨੀਰ ਪਿਘਲ ਨਾ ਜਾਵੇ ਅਤੇ ਬਰੈਡ ਸੁਨਹਰੇ ਰੰਗ ਦਾ ਨਾ ਹੋ ਜਾਵੇ। ਹੁਣ ਪਰੋਸਣ ਲਈ ਬਰੈਡ ਨੂੰ ਦੋ ਭਾਗਾਂ ਵਿਚ ਕੱਟ ਲਵੋ। ਹੁਣ ਤੁਸੀਂ ਗਰਮਾ ਗਰਮ ਸੈਂਡਵਿਚ ਦਾ ਮਜਾ ਲੈ ਸਕਦੇ ਹੋ।