ਘਰ ਦੀ ਰਸੋਈ ’ਚ ਬਣਾਉ ਸੇਬ ਰਬੜੀ, ਜਾਣੋ ਵਿਧੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਠੰਢਾ ਹੋਣ ਤੋਂ ਬਾਅਦ ਇਸ ਨੂੰ ਕੁੱਝ ਦੇਰ ਫ਼ਰਿਜ ਵਿਚ ਰੱਖੋ

Make apple rubber in your home kitchen, know the method

 

ਸਮੱਗਰੀ: 3 ਦਰਮਿਆਨੀ ਸੇਬ,1 ਲੀਟਰ ਦੁੱਧ,4 ਚਮਚੇ ਖੰਡ ਜਾਂ ਸ਼ਹਿਦ,1/4 ਚਮਚ ਹਰੀ ਇਲਾਇਚੀ, 8-10 ਬਦਾਮ, ਸੇਬ ਰਬੜੀ ਬਣਾਉਣ ਲਈ  

ਵਿਧੀ: ਇਕ ਭਾਂਡੇ ਵਿਚ ਦੁੱਧ ਉਬਾਲੋ, ਦੁੱਧ ਉਬਾਲਣ ਤੋਂ ਬਾਅਦ ਦੁੱਧ ਨੂੰ ਘੱਟ ਗੈਸ ’ਤੇ ਰੱਖ ਦਿਉ। ਜਦ ਦੁਧ ਅੱਧਾ ਰਹਿ ਜਾਵੇ ਤਾਂ ਇਸ ਵਿਚ ਚੀਨੀ ਮਿਲਾਉ ਅਤੇ ਚੰਗੀ ਤਰ੍ਹਾਂ ਘੋਲੋ, ਦੁੱਧ ਨੂੰ ਲਗਾਤਾਰ ਹਿਲਾਉਂਦੇ ਰਹੋ। ਇਸ ਤੋਂ ਬਾਅਦ ਸੇਬ ਨੂੰ ਛਿਲੋ, ਸੇਬ ਨੂੰ ਕੜ੍ਹਦੇ ਦੁਧ ਵਿਚ ਪਾ ਦਿਉ ਅਤੇ ਉਨ੍ਹਾਂ ਨੂੰ 2-3 ਮਿੰਟ ਲਈ ਪੱਕਣ ਦਿਉ। ਫਿਰ ਇਸ ਵਿਚ ਇਲਾਇਚੀ ਪਾਊਡਰ, ਬਦਾਮ ਅਤੇ ਪਿਸਤਾ ਪਾਉ। ਠੰਢਾ ਹੋਣ ਤੋਂ ਬਾਅਦ ਇਸ ਨੂੰ ਕੁੱਝ ਦੇਰ ਫ਼ਰਿਜ ਵਿਚ ਰੱਖੋ, ਫਿਰ ਇਸ ਨੂੰ ਪਿਸਤੇ ਅਤੇ ਬਦਾਮਾਂ ਨਾਲ ਸਜਾਵਟ ਕਰੋ। ਤੁਹਾਡੀ ਸੇਬ ਦੀ ਰਬੜੀ ਬਣ ਕੇ ਤਿਆਰ ਹੈ। ਹੁਣ ਇਹ ਅਪਣੇ ਬੱਚਿਆਂ ਨੂੰ ਖਵਾਉ।