ਬੱਚਿਆਂ ਨੂੰ ਘਰ ’ਚ ਬਣਾ ਕੇ ਖਵਾਉ ਆਲੂ ਟਿੱਕੀ ਬਰਗਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਲੂ ਟਿੱਕੀ ਬਰਗਰ ਦੀ ਰੈਸਿਪੀ

Aloo Tikki Burger Recipe


ਸਮੱਗਰੀ: ਤੇਲ- 3 ਚਮਚ, ਜੀਰਾ- 1 ਚਮਚ, ਹਰੀ ਮਿਰਚ - 1 ਚਮਚ, ਧਨੀਆ ਪਾਊਡਰ - 1 ਚਮਚ, ਲਾਲ ਮਿਰਚ ਪਾਊਡਰ-1 ਚਮਚ, ਹਲਦੀ ਪਾਊਡਰ-1 ਚਮਚ
ਚਾਟ ਮਸਾਲਾ-1 ਚਮਚ, ਉਬਾਲੇ ਹੋਏ ਆਲੂ- 500 ਗ੍ਰਾਮ, ਸੁਆਦ ਅਨੁਸਾਰ ਨਮਕ, ਤੇਲ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੜਾਹੀ ਲਵੋ। ਇਸ ਵਿਚ ਤੇਲ, ਜੀਰਾ, ਹਰੀ ਮਿਰਚ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਚਾਟ ਮਸਾਲਾ ਪਾਉ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਫਿਰ ਉਬਾਲੇ ਹੋਏ ਆਲੂ ਪਾਉ। ਪੱਕ ਜਾਣ ਤੋਂ ਬਾਅਦ ਫ਼ਰਾਈਪੈਨ ਨੂੰ ਗੈਸ ਤੋਂ ਉਤਾਰ ਦਿਉ। ਹੁਣ ਮਿਸ਼ਰਣ ਨੂੰ ਠੰਢਾ ਹੋਣ ਦਿਉ ਅਤੇ ਇਸ ਨੂੰ ਛੋਟੇ ਹਿੱਸਿਆਂ ਵਿਚ ਵੰਡੋ। ਹੁਣ ਇਸ ਮਿਸ਼ਰਣ ਨੂੰ ਟਿੱਕੀਆਂ ਦਾ ਆਕਾਰ ਦਿਉ। ਇਕ ਫ਼ਰਾਈਪੈਨ ਲਵੋ ਅਤੇ ਇਸ ਵਿਚ ਤੇਲ ਪਾਉ। ਇਸ ਵਿਚ ਪੈਟੀ ਨੂੰ ਚੰਗੀ ਤਰ੍ਹਾਂ ਦੋਵੇਂ ਪਾਸਿਉ ਤਲ ਲਵੋ। ਹੁਣ ਇਕ ਬਰਗਰ ਲਵੋ ਅਤੇ ਇਸ ’ਤੇ ਮਿਉਨੀਜ਼ ਸਾਸ ਫੈਲਾਉ। ਇਸ ਤੋਂ ਬਾਅਦ ਇਸ ਵਿਚ ਆਲੂ ਪੈਟੀ, ਕਟਿਆ ਹੋਇਆ ਪਿਆਜ਼, ਟਮਾਟਰ ਅਤੇ ਖੀਰੇ ਪਾਉ।  ਇਸ ਤੋਂ ਬਾਅਦ ਇਕ ਵਾਰ ਫਿਰ ਮਿਉਨੀਜ਼ ਸਾਸ ਲਗਾਉ ਅਤੇ ਸਬਜ਼ੀਆਂ ਰੱਖੋ। ਇਸ ਨੂੰ ਇਕ ਹੋਰ ਬਰਗਰ ਨਾਲ ਢੱਕ ਦਿਉ। ਤੁਹਾਡਾ ਆਲੂ ਟਿੱਕੀ ਬਰਗਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਸਾਸ ਨਾਲ ਦੇਵੋ।