Food Recipes : ਘਰ ਦੀ ਰਸੋਈ 'ਚ ਬਣਾਉ ਪਨੀਰ ਮਸਾਲਾ ਡੋਸਾ
Food Recipes : ਖਾਣ ਵਿਚ ਹੁੰਦਾ ਬਹੁਤ ਸਵਾਦ
Make Paneer Masala Dosa in your home kitchen Food Recipes
Make Paneer Masala Dosa in your home kitchen Food Recipes : ਸਮੱਗਰੀ : 1 ਕੱਪ ਕੱਚਾ ਚਾਵਲ, 1 ਕੱਪ ਉਬਲਿਆ ਹੋਇਆ ਚਾਵਲ, 1 ਕੱਪ ਕਸਿਆ ਹੋਇਆ ਪਨੀਰ, 2 ਕਟੀ ਹੋਈ ਹਰੀ ਮਿਰਚ, 1 ਟੀ ਸਪੂਨ ਕਟਿਆ ਹੋਇਆ ਹਰਾ ਧਨੀਆ, ਰੋਸਟ ਕਰਨ ਲਈ ਤੇਲ, ਸਵਾਦ ਅਨੁਸਾਰ ਲੂਣ।
ਬਣਾਉਣ ਦਾ ਢੰਗ : ਕੱਚੇ ਚਾਵਲ ਅਤੇ ਉਬਲੇ ਹੋਏ ਚਾਵਲ ਨੂੰ ਇਕੱਠੇ ਦੋ ਘੰਟੇ ਲਈ ਭਿਉਂ ਦਿਉ। ਫਿਰ ਦੋਹਾਂ ਨੂੰ ਪੀਸ ਕੇ ਬਰੀਕ ਪੇਸਟ ਬਣਾ ਲਵੋ। ਜ਼ਰੂਰਤ ਪਵੇ ਤਾਂ ਪੀਸਦੇ ਸਮੇਂ ਥੋੜ੍ਹਾ ਜਿਹਾ ਲੂਣ ਮਿਲਾ ਲਉ। ਹੁਣ ਪਨੀਰ, ਹਰੀ ਮਿਰਚ, ਕਟੇ ਹੋਏ ਧਨੀਏ ਨੂੰ ਚਾਵਲ ਪੇਸਟ ਵਿਚ ਚੰਗੀ ਤਰ੍ਹਾਂ ਮਿਲਾ ਦਿਉ।
ਹੁਣ ਡੋਸਾ ਫ਼ਰਾਈਪੈਨ ਨੂੰ ਗਰਮ ਕਰੋ ਅਤੇ ਇਕ ਵੱਡਾ ਚਮਚ ਭਰ ਕੇ ਡੋਸਾ ਪੇਸਟ ਨੂੰ ਤਵੇ ’ਤੇ ਡੋਲੋ੍ਹ ਅਤੇ ਗੋਲਾਈ ਵਿਚ ਘੁਮਾਉਂਦੇ ਹੋਏ ਫੈਲਾ ਦਿਉ। ਹਲਕਾ ਮੋਟਾ ਹੀ ਰੱਖੋ, ਹੁਣ ਡੋਸੇ ਦੇ ਚਾਰੇ ਪਾਸੇ ਥੋੜ੍ਹਾ ਤੇਲ ਫੈਲਾਉ। ਘੱਟ ਸੇਕ ਤੇ ਉਸ ਨੂੰ ਪਕਣ ਦਿਉ। ਹੁਣ ਇਸ ਨੂੰ ਨਾਰੀਅਲ ਦੀ ਚਟਣੀ ਅਤੇ ਸਾਂਬਰ ਦੇ ਨਾਲ ਖਾਉ।