ਸਿਹਤ ਲਈ ਲਾਹੇਵੰਦ ਹੈ ਗਾਜਰ ਅਤੇ ਟਮਾਟਰ ਦਾ ਸੂਪ

ਏਜੰਸੀ

ਜੀਵਨ ਜਾਚ, ਖਾਣ-ਪੀਣ

ਟਮਾਟਰ ਅਤੇ ਗਾਜਰ ਦੇ ਸੂਪ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ

Carrot and tomato soup is beneficial for health

 

ਟਮਾਟਰ ਅਤੇ ਗਾਜਰ ਦੇ ਸੂਪ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਨਾਲ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।

ਸਮੱਗਰੀ: ਟਮਾਟਰ-1/2 ਕਿਲੋ ਗ੍ਰਾਮ, ਗਾਜਰ-200 ਗ੍ਰਾਮ, ਕਾਲੀ ਮਿਰਚ-1/4 ਛੋਟਾ ਚਮਚ, ਖੰਡ ਸੁਆਦ ਅਨੁਸਾਰ, ਲੂਣ ਸੁਆਦ ਅਨੁਸਾਰ ਪਾਣੀ-3 ਕੱਪ, ਗਾਜਰ- ਕੱਦੂਕਸ ਕੀਤੀ ਹੋਈ, ਕ੍ਰੀਮ
ਸੂਪ ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਗਾਜਰਾਂ ਨੂੰ ਧੋ ਕੇ ਛਿੱਲ ਕੇ ਕੱਟ ਲਉ। ਫਿਰ ਟਮਾਟਰ ਨੂੰ ਧੋ ਕੇ ਕੱਟ ਲਉ। ਫ਼ਰਾਈਪੈਨ ’ਚ 1 ਕੱਪ ਪਾਣੀ, ਲੂਣ, ਗਾਜਰ ਅਤੇ ਟਮਾਟਰ ਪਾ ਕੇ ਉਬਾਲੋ। ਇਕ ਉਬਾਲ ਆਉਣ ’ਤੇ ਅੱਗ ਨੂੰ ਘੱਟ ਸੇਕ ਕਰ ਕੇ ਸਬਜ਼ੀਆਂ ਨੂੰ ਪੂਰੀ ਤਰ੍ਹਾਂ ਉਬਾਲੋ। ਇਸ ਨੂੰ ਠੰਢਾ ਕਰ ਕੇ ਬਲੈਂਡਰ ’ਚ ਪੀਸ ਕੇ ਛਾਣ ਲਉ।  ਹੁਣ ਫ਼ਰਾਈਪੈਨ ’ਚ 2 ਕੱਪ ਪਾਣੀ ਅਤੇ ਮਿਸ਼ਰਣ ਪਾ ਕੇ ਘੱਟ ਸੇਕ ’ਤੇ ਉਬਾਲੋ। (ਸੂਪ ਨੂੰ ਜ਼ਿਆਦਾ ਪਤਲਾ ਕਰਨ ਲਈ ਜ਼ਿਆਦਾ ਪਾਣੀ ਪਾਉ)। ਇਸ ’ਚ ਖੰਡ ਅਤੇ ਕਾਲੀ ਮਿਰਚ ਪਾ ਕੇ 10 ਮਿੰਟ ਤਕ ਪਕਾਉ। ਤੁਹਾਡੇ ਸੂਪ ਬਣ ਕੇ ਤਿਆਰ ਹੈ।