ਕਿਵੇਂ ਬਣਾਈਏ ਚੁਕੰਦਰ ਦਾ ਹਲਵਾ, ਜਾਣੋ ਪੂਰੀ ਵਿਧੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਕੁਲ 25 ਮਿੰਟ ਵਿਚ ਹਲਵਾ ਬਣ ਕੇ ਤਿਆਰ

How to make beetroot halwa, know the complete method

 

ਸਮੱਗਰੀ:  ਚੁਕੰਦਰ - 2 (300 ਗਰਾਮ), ਘਿਉ - 2 ਤੋਂ 3 ਵੱਡੇ ਚਮਚ,  ਚੀਨੀ-  ਕਪ (100 ਗਰਾਮ), ਕਾਜੂ - 10 ਤੋਂ 12 (ਬਰੀਕ ਕਟੇ ਹੋਏ), ਬਦਾਮ-8 ਤੋਂ 10 (ਬਰੀਕ ਕਟੇ ਹੋਏ), ਦੁੱਧ- 300 ਮਿ.ਲੀ, ਕਿਸ਼ਮਿਸ਼ - 1 ਵੱਡਾ ਚਮਚ, ਇਲਾਇਚੀ- 5 ਤੋਂ 6

ਬਣਾਉਣ ਦੀ ਵਿਧੀ : ਚੁਕੰਦਰ ਨੂੰ ਧੋ ਕੇ, ਛਿਲ ਕੇ ਕੱਦੂਕਸ ਕਰ ਲਉ। ਫ਼ਰਾਈਪੈਨ ਗਰਮ ਕਰ ਕੇ ਇਸ ਵਿਚ 2 ਛੋਟੀ ਚਮਚ ਘਿਉ ਪਾ ਦਿਉ। ਘਿਉ ਖੁਰਨ ਉਤੇ ਇਸ ਵਿਚ ਕਟੇ ਹੋਏ ਬਦਾਮ ਅਤੇ ਕਾਜੂ ਪਾ ਦਿਉ ਅਤੇ ਹਲਕਾ ਜਿਹਾ ਰੰਗ ਬਦਲਣ ਤਕ ਭੁੰਨ ਲਉ। ਭੁੰਨੇ ਮੇਵਿਆਂ ਨੂੰ ਪਲੇਟ ਵਿਚ ਕੱਢ ਲਉ। ਇਨ੍ਹਾਂ ਨੂੰ ਸਿਰਫ਼ ਇਕ ਮਿੰਟ ਲਗਾਤਾਰ ਚਲਾਉਂਦੇ ਹੋਏ ਭੁੰਨ ਲਉ। ਫ਼ਰਾਈਪੈਨ ਵਿਚ 2 ਵੱਡੇ ਚਮਚ ਘਿਉ ਪਾ ਦਿਉ। ਘਿਉ ਦੇ ਖੁਰਨ ਉਤੇ ਕੱਦੂਕਸ ਕੀਤਾ ਹੋਇਆ ਚੁਕੰਦਰ ਪਾ ਦਿਉ। ਇਸ ਨੂੰ ਘੱਟ ਗੈਸ ਉਤੇ ਲਗਾਤਾਰ ਚਲਾਉਂਦੇ ਹੋਏ 2 ਤੋਂ 3 ਮਿੰਟ ਭੁੰਨ ਲਉ। ਤਿੰਨ ਮਿੰਟ ਭੁੰਨਣ ਤੋਂ ਬਾਅਦ, ਇਸ ਵਿਚ ਦੁੱਧ ਪਾ ਕੇ ਮਿਕਸ ਕਰ ਦਿਉ। ਇਸ ਨੂੰ ਢਕ ਕੇ ਘੱਟ ਅੱਗ ’ਤੇ 5 ਤੋਂ 6 ਮਿੰਟ ਪਕਣ ਦਿਉ। ਹਲਵੇ ਨੂੰ ਖੁਲ੍ਹਾ ਹੀ ਥੋੜ੍ਹੀ-ਥੋੜ੍ਹੀ ਦੇਰ ਵਿਚ ਚਲਾਉਂਦੇ ਹੋਏ ਘੱਟ ਗੈਸ ਉਤੇ ਪਕਾ ਲਉ। ਇਲਾਚੀ ਨੂੰ ਛਿਲ ਕੇ ਕੁੱਟ ਕੇ ਪਾਊਡਰ ਬਣਾ ਲਉ। ਹਲਵੇ ਉਤੇ ਪੂਰਾ ਧਿਆਨ ਰੱਖੋ। ਇਸ ਨੂੰ ਹਰ ਇਕ ਮਿੰਟ ਵਿਚ ਚਲਾਉਂਦੇ ਰਹੋ। ਹਲਵੇ ਦੇ ਗਾੜ੍ਹਾ ਹੋਣ ਅਤੇ ਚੁਕੰਦਰ ਦੇ ਪੋਲੇ ਹੋ ਜਾਣ ’ਤੇ ਇਸ ਵਿਚ ਚੀਨੀ ਪਾ ਕੇ ਮਿਲਾ ਦਿਉ। ਨਾਲ ਹੀ ਕਿਸ਼ਮਿਸ਼ ਵੀ ਪਾ ਕੇ ਮਿਕਸ ਕਰ ਦਿਉ ਤਾਕਿ ਇਹ ਚੁਕੰਦਰ ਦੇ ਜੂਸ ਵਿਚ ਮਿਲ ਕੇ ਫੁਲ ਜਾਵੇ।
ਹਲਵੇ ਨੂੰ ਲਗਾਤਾਰ ਚਲਾਉਂਦੇ ਹੋਏ ਥੋੜ੍ਹਾ ਹੋਰ ਪਕਾ ਲਉ। ਹਲਵਾ ਗਾੜ੍ਹਾ ਲੱਗਣ ਤੇ ਇਸ ਵਿਚ ਮੇਵੇ ਪਾ ਦਿਉ। ਥੋੜ੍ਹੇ-ਜਿਹੇ ਮੇਵੇ ਸਜਾਵਟ ਲਈ ਬਚਾ ਲਉ। ਨਾਲ ਹੀ ਇਲਾਚੀ ਦਾ ਪਾਊਡਰ ਵੀ ਪਾ ਦਿਉ ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਕੁਲ 25 ਮਿੰਟ ਵਿਚ ਹਲਵਾ ਬਣ ਕੇ ਤਿਆਰ ਹੈ। ਹਲਵਾ ਨੂੰ ਕੌਲੇ ਵਿਚ ਕੱਢ ਲਉ। ਤੁਹਾਡਾ ਚੁਕੰਦਰ ਦਾ ਹਲਵਾ ਬਣ ਕੇ ਤਿਆਰ ਹੈ।