Food Recipes: ਘਰ ਦੀ ਰਸੋਈ ਵਿਚ ਬਣਾਉ ਪਨੀਰ ਦਾ ਪਰੌਂਠਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ

photo

ਸਮੱਗਰੀ: 300 ਗ੍ਰਾਮ ਆਟਾ, ਪਨੀਰ, ਅਦਰਕ, ਧਨੀਆ, ਲਾਲ ਮਿਰਚ, ਹਰਾ ਧਨੀਆ, ਘਿਉ ਤੇ ਨਮਕ

ਬਣਾਉਣ ਦੀ ਵਿਧੀ: ਪਨੀਰ ਦਾ ਪਰੌਂਠਾ ਬਣਾਉਣ ਤੋਂ ਪਹਿਲਾਂ ਆਟਾ ਗੁੰਨ੍ਹ ਲਵੋ। ਪਰੌਂਠਾ ਬਣਾਉਣ ਲਈ ਘਿਉ ਜ਼ਰੂਰ ਪਾਉ। ਇਸ ਨਾਲ ਆਟਾ ਨਰਮ ਰਹਿੰਦਾ ਹੈ। ਇਸ ਲਈ ਆਟਾ ਛਾਣ ਕੇ ਇਸ ਵਿਚ ਨਮਕ ਤੇ ਘਿਉ ਦਾ ਚਮਚ ਪਾਉ ਤੇ ਕੋਸੇ ਪਾਣੀ ਨਾਲ ਆਟਾ ਗੁੰਨ੍ਹੋ। ਆਟਾ ਗੁੰਨ੍ਹ ਕੇ ਕੁੱਝ ਸਮੇਂ ਲਈ ਇਕ ਪਾਸੇ ਰੱਖ ਦਿਉ ਤਾਂ ਜੋ ਇਹ ਠੀਕ ਹੋ ਜਾਵੇ। ਇਸ ਤੋਂ ਬਾਅਦ ਇਕ ਪਲੇਟ ਵਿਚ ਪਨੀਰ ਕੱਦੂਕਸ ਕਰੋ। ਇਸ ਵਿਚ ਅਦਰਕ ਦਾ ਟੁਕੜਾ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਨਮਕ ਤੇ ਹਰਾ ਧਨੀਆ ਮਿਲਾਉ। ਫਿਰ ਹਰੀ ਮਿਰਚ ਵੀ ਪਾਉ।

ਇਸ ਤੋਂ ਬਾਅਦ ਆਟੇ ਦਾ ਪੇੜਾ ਬਣਾ ਲਵੋ ਅਤੇ ਇਸ ਨੂੰ ਵੇਲ ਕੇ ਤਲੀ ਦੇ ਆਕਾਰ ਦਾ ਕਰ ਲਵੋ। ਇਸ ਵਿਚ ਚਮਚ ਦੀ ਮਦਦ ਨਾਲ ਪਨੀਰ ਪਾਉ ਤੇ ਕਿਨਾਰਿਆਂ ਨੂੰ ਮਿਲ ਕੇ ਦੁਬਾਰਾ ਪੇੜਾ ਤਿਆਰ ਕਰ ਲਵੋ। ਹੁਣ ਪਲੇਥਣ ਦੀ ਮਦਦ ਨਾਲ ਪਰੌਂਠਾ ਵੇਲ ਲਵੋ। ਹੁਣ ਤਵਾ ਗਰਮ ਕਰੋ। ਇਸ ਉਤੇ ਹਲਕਾ ਜਿਹਾ ਘਿਉ ਲਗਾਉ ਤੇ ਪਰੌਂਠਾ ਪਾ ਦਿਉ। ਘਿਉ ਦੀ ਮਦਦ ਨਾਲ ਸੇਕਦੇ ਹੋਏ ਦੋਹਾਂ ਪਾਸਿਆਂ ਤੋਂ ਪਰੌਂਠੇ ਨੂੰ ਚੰਗੀ ਤਰ੍ਹਾਂ ਪਕਾ ਲਵੋ। ਤੁਹਾਡਾ ਪਨੀਰ ਦਾ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਦਹੀਂ, ਮੱਖਣ ਜਾਂ ਆਚਾਰ ਨਾਲ ਖਾਉ।