ਰੋਜ਼ ਦੁੱਧ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਇਹ ਤਾਂ ਸਾਰਿਆਂ ਨੂੰ ਪਤਾ ਹੈ ਦੀ ਦੁੱਧ ਸਾਡੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਦੁੱਧ ਦਾ ਨਾਮ ਸੁਣਦੇ ਹੀ ਬੱਚੇ ਹੀ ਨਹੀਂ ਵੱਡੇ ਵੀ ਭਜਣ ਲਗਦੇ ਹਨ। ਦੁੱਧ 'ਚ...

Daily consumption of milk leads to many benefits

ਇਹ ਤਾਂ ਸਾਰਿਆਂ ਨੂੰ ਪਤਾ ਹੈ ਦੀ ਦੁੱਧ ਸਾਡੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਦੁੱਧ ਦਾ ਨਾਮ ਸੁਣਦੇ ਹੀ ਬੱਚੇ ਹੀ ਨਹੀਂ ਵੱਡੇ ਵੀ ਭਜਣ ਲਗਦੇ ਹਨ। ਦੁੱਧ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਹੁੰਦਾ ਹੈ ਜੋ ਨਾ ਸਿਰਫ਼ ਹੱਡੀਆਂ ਲਈ ਸਗੋਂ ਪੂਰੀ ਸਰੀਰ ਲਈ ਵਧੀਆਂ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੁੱਧ ਪੀਣ ਦੇ ਫ਼ਾਇਦੇ ਦੱਸਣ ਜਾ ਰਹੇ ਹਾਂ। ਜਦੋਂ ਤੁਸੀਂ ਦਫ਼ਤਰ ਜਾਂ ਜਿਮ ਤੋਂ ਆ ਕੇ ਬੁਰੀ ਤਰ੍ਹਾਂ ਥੱਕ ਜਾਂਦੇ ਹੋ ਅਤੇ ਤੁਰਤ ਊਰਜਾ ਲਈ ਕੁਝ ਖਾਣ ਲਈ ਲੱਭਦੇ ਹੋ ਤਾਂ, ਤੁਸੀਂ ਓਟਸ ਅਤੇ ਠੰਡੇ ਦੁੱਧ ਦਾ ਕਟੋਰਾ ਭਰ ਕੇ ਖਾ ਜਾਂਦੇ ਹੋ। ਇਸ ਨਾਲ ਤੁਹਾਡੀ ਊਰਜਾ ਵੀ ਵਾਪਸੀ ਆਵੇਗੀ। ਦੁੱਧ ਨਾਲ ਹਲਦੀ ਦਾ ਸੇਵਨ ਚਮੜੀ ਦੀਆਂ ਸਮੱਸਿਆਵਾਂ ਜਿਵੇਂ -  ਇਨਫ਼ੈਕਸ਼ਨ, ਖ਼ੁਰਕ ਆਦਿ ਤੋਂ ਰਾਹਤ ਦਿੰਦਾ ਹੈ।

ਤੁਸੀਂ ਠੰਡੇ ਦੁੱਧ ਨੂੰ ਕਾਨਫ਼ਲੈਕਸ ਜਾਂ ਓਟਸ ਨਾਲ ਮਿਲਾ ਕੇ ਪੀ ਸਕਦੇ ਹੋ।  ਠੰਡਾ ਦੁੱਧ ਪੀਣ ਨਾਲ ਐਸੀਡਿਟੀ, ਵਾਰ - ਵਾਰ ਭੁੱਖ ਲਗਣਾ, ਮੋਟਾਪਾ ਆਦਿ ਵਰਗੀਆਂ ਛੋਟੀ - ਮੋਟੀ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਸੌਣ ਲਈ ਜਾਣ ਤੋਂ ਠੀਕ ਪਹਿਲਾਂ ਇਕ ਗਲਾਸ ਦੁੱਧ ਪੀਣਾ ਤੁਹਾਨੂੰ ਜਲਦੀ ਅਤੇ ਚੰਗੀ ਨੀਂਦ ਦਿਵਾਉਣ 'ਚ ਮਦਦ ਕਰਦਾ ਹੈ। ਰਾਤ ਸਮੇਂ ਇਕ ਗਲਾਸ ਗਰਮ ਦੁੱਧ ਪੀਣਾ ਤੁਹਾਨੂੰ ਅਗਲੇ ਦਿਨ ਜ਼ਰੂਰੀ ਊਰਜਾ ਦੇਵੇਗਾ। ਇਹ ਤੁਹਾਡੀ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਨੂੰ ਬਿਹਤਰ ਬਣਾਉਣ ਅਤੇ ਤੁਹਾਡੇ ਮੂਡ ਵਿਚ ਸੁਧਾਰ ਕਰਨ 'ਚ ਵੀ ਮਦਦ ਕਰਦਾ ਹੈ।