ਸਰਦੀਆਂ ਵਿਚ ਬਣਾਉ ਗਾਜਰ ਦਾ ਆਚਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਇਥੇ ਜਾਣੋ ਗਾਜਰ ਦਾ ਆਚਾਰ ਬਣਾਉਣ ਦੀ ਰੈਸਿਪੀ

Make carrot pickle at home in winter


ਸਮੱਗਰੀ: ਗਾਜਰ- ਇਕ ਕਿਲੋ, ਮਿਰਚ-12 ਗ੍ਰਾਮ, ਹਲਦੀ- 30 ਗ੍ਰਾਮ, ਨਮਕ- 40 ਗ੍ਰਾਮ, ਰਾਈ- 30 ਗ੍ਰਾਮ, ਸਰੋ੍ਹਂ ਦਾ ਤੇਲ- ਅੱਧਾ ਲੀਟਰ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਗਾਜਰਾਂ ਨੂੰ ਧਵੋ ਅਤੇ ਫਿਰ ਗਾਜਰਾਂ ਨੂੰ ਛਿਲ ਲਵੋ ਤੇ ਫਿਰ ਇਨ੍ਹਾਂ ਨੂੰ ਲੰਮਾ ਲੰਮਾ ਕੱਟ ਲਵੋ। ਇਸ ਤੋਂ ਬਾਅਦ ਥੋੜ੍ਹੀ ਦੇਰ ਲਈ ਗਾਜਰਾਂ ਨੂੰ ਧੁੱਪ ਵਿਚ ਰਖੋ। ਹੁਣ ਇਕ ਖੁਲੇ੍ਹ ਭਾਂਡੇ ਵਿਚ ਤੇਲ ਤੇ ਬਾਕੀ ਮਸਾਲੇ ਪਾਉ ਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇਸ ਵਿਚ ਗਾਜਰਾਂ ਕਟੀਆਂ ਹੋਈਆਂ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਨੂੰ ਜਾਰ ਵਿਚ ਮਸਾਲਿਆਂ ਨਾਲ ਪਾਉ ਅਤੇ ਫਿਰ ਗਾਜਰ ਦਾ ਆਚਾਰ ਬਣਨ ਲਈ ਇਸ ਨੂੰ ਦਸ ਦਿਨਾਂ ਲਈ ਧੁੱਪ ਵਿਚ ਰੱਖ ਦਿਉ। ਦਸ ਦਿਨਾਂ ਬਾਅਦ ਜਾਰ ਨੂੰ ਖੋਲੋ੍ਹ। ਤੁਹਾਡਾ ਗਾਜਰ ਦਾ ਆਚਾਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ’ਤੇ ਰੱਖ ਕੇ ਖਾਉ।