ਘਰ ਦੀ ਰਸੋਈ ’ਚ ਬਣਾਉ ਲੌਕੀ ਦੀ ਸਬਜ਼ੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਸਬਜ਼ੀ ਉਤੇ ਨਿੰਬੂ ਦਾ ਰਸ ਛਿੜਕੋ ਅਤੇ ਹਰਾ ਧਨੀਆ ਮਿਲਾ ਦੇਵੋ

Make gourd vegetables in your home kitchen

 

ਸਮੱਗਰੀ: ਅੱਧਾ ਕਿਲੋ ਲੌਕੀ, ਇਕ ਛੋਟਾ ਚਮਚ ਜੀਰਾ, ਅੱਧਾ ਛੋਟਾ ਚਮਚ ਹਲਦੀ, ਇਕ ਛੋਟਾ ਚਮਚ ਧਨੀਆ ਪਾਊਡਰ, ਇਕ ਚੌਥਾਈ ਚਮਚ ਲਾਲ ਮਿਰਚ ਪਾਊਡਰ, ਇਕ ਚੌਥਾਈ ਚਮਚ ਗਰਮ ਮਸਾਲਾ, 2 ਚੁਟਕੀ ਹਿੰਗ, 2 ਛੋਟੇ ਚਮਕ ਨਿੰਬੂ ਰਸ, 2 ਚਮਚ ਦੇਸੀ ਘਿਉ ਅਤੇ ਸੁਆਦ ਅਨੁਸਾਰ ਨਮਕ 

ਬਣਾਉਣ ਦੀ ਤਰੀਕਾ: ਲੌਕੀ ਨੂੰ ਧੋ ਕੇ ਇਸ ਦੇ ਛਿਲਕੇ ਉਤਾਰ ਦੇਵੋ। ਫਿਰ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਵੋ। ਮੁਠੀ ਭਰ ਹਰੇ ਧਨੀਏ ਨੂੰ ਵੀ ਕੱਟ ਕੇ ਇਕ ਪਾਸੇ ਰੱਖ ਲਵੋ। ਇਸ ਕੰਮ ਤੋਂ ਬਾਅਦ ਹੁਣ ਅਗਲਾ ਕੰਮ ਮਸਾਲਾ ਤਿਆਰ ਕਰ ਕੇ ਸਬਜ਼ੀ ਬਣਾਉਣ ਦਾ ਹੈ। ਤੁਸੀਂ ਲੌਕੀ ਦੀ ਸਬਜ਼ੀ ਕੜਾਹੀ ਵਿਚ ਬਣਾ ਸਕਦੇ ਹੋ ਪਰ ਜੇਕਰ ਤੁਹਾਨੂੰ ਕੂਕਰ ਵਿਚ ਸਬਜ਼ੀ ਬਣਾਉਣਾ ਆਸਾਨ ਲਗਦਾ ਹੈ ਤਾਂ ਕੂਕਰ ਦੀ ਵਰਤੋਂ ਵੀ ਕਰ ਸਕਦੇ ਹੋ। ਕੜਾਹੀ ਵਿਚ ਬਣਾਉਣ ਲਈ ਦੇਸੀ ਘਿਉ ਨੂੰ ਕੜਾਹੀ ਵਿਚ ਪਾ ਕੇ ਘੱਟ ਅੱਗ ’ਤੇ ਗਰਮ ਕਰੋ। ਗਰਮ ਹੋਣ ਤੇ ਘਿਉ ਵਿਚ ਜੀਰਾ ਪਾਉ। ਇਸ ਤੋਂ ਬਾਅਦ ਹਿੰਗ ਪਾ ਕੇ ਭੁੰਨੋ। ਇਸ ਤੋਂ ਬਾਦ ਬਾਕੀ ਮਸਾਲੇ ਜਿਵੇਂ ਲਾਲ ਮਿਰਚ ਪਾਊਡਰ, ਹਲਦੀ, ਧਨੀਆ ਪਾਊਡਰ ਪਾ ਕੇ ਇਕ ਮਿੰਟ ਲਈ ਭੁੰਨ ਲਵੋ। ਜਦੋਂ ਮਸਾਲੇ ਚੰਗੀ ਤਰ੍ਹਾਂ ਭੁੰਨੇ ਜਾਣ ਤਾਂ ਇਸ ਵਿਚ ਲੌਕੀ ਪਾਉ ਤੇ ਮਸਾਲਿਆਂ ਨੂੰ ਤੇ ਲੌਕੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਕੜਾਹੀ ਨੂੰ ਢੱਕ ਕੇ 4-5 ਮਿੰਟ ਲਈ ਘੱਟ ਅੱਗ ’ਤੇ ਪੱਕਣ ਦਿਉ। ਜੇਕਰ ਤੁਸੀਂ ਕੂਕਰ ਵਿਚ ਸਬਜ਼ੀ ਬਣਾਉਣੀ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਹੀ ਮਸਾਲਾ ਭੁੰਨੋ। ਮਸਾਲਾ ਭੁੰਨਣ ਤੋਂ ਬਾਅਦ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾਉ ਤੇ ਢੱਕਣ ਲਗਾ ਕੇ ਤਿੰਨ ਸੀਟੀਆ ਲਗਵਾ ਦਿਉ। ਹੁਣ ਸਬਜ਼ੀ ਉਤੇ ਨਿੰਬੂ ਦਾ ਰਸ ਛਿੜਕੋ ਅਤੇ ਹਰਾ ਧਨੀਆ ਮਿਲਾ ਦੇਵੋ। ਤੁਹਾਡੀ ਲੌਕੀ ਦੀ ਸਬਜ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।