Food Recipes: ਘਰ ’ਚ ਬਣਾਉ ਮਲਾਈ ਪੇੜਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ

Special Malai Peda Food Recipes

ਸਮੱਗਰੀ: ਕੰਡੇਂਸਡ ਮਿਲਕ ਇਕ ਕੱਪ, ਮਿਲਕ ਪਾਊਡਰ ਇਕ ਕੱਪ, ਦੁੱਧ ਅਤੇ ਕੇਸਰ ਅੱਧਾ ਕੱਪ, ਇਲਾਚੀ ਪਾਊਡਰ, ਪਿਸਤਾ, ਦੇਸੀ ਘਿਉ 

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਘੱਟ ਗੈਸ ’ਤੇ ਇਕ ਕੜਾਹੀ ਵਿਚ ਦੋ ਵੱਡੇ ਚਮਚ ਘਿਉ ਪਾ ਕੇ ਉਸ ਵਿਚ ਕੰਡੇਂਸਡ ਮਿਲਕ ਪਾ ਕੇ ਮਿਕਸ ਕਰੋ। ਨਾਲ ਹੀ ਇਸ ਨੂੰ ਲਗਾਤਾਰ ਚਲਾਉਂਦੇ ਰਹੋ। ਹੁਣ ਇਸ ਵਿਚ ਥੋੜ੍ਹਾ-ਥੋੜ੍ਹਾ ਮਿਲਕ ਪਾਊਡਰ ਪਾਉ। ਯਾਦ ਰੱਖੋ ਕਿ ਤੁਹਾਨੂੰ ਮਿਲਕ ਪਾਊਡਰ ਸਾਰਾ ਨਹੀਂ ਪਾਉਣਾ ਨਹੀਂ ਤਾਂ ਇਸ ਵਿਚ ਗੰਢਾਂ ਪੈ ਜਾਣਗੀਆਂ। ਨਾਲ ਹੀ ਮਿਲਕ ਪਾਊਡਰ ਪਾਉਣ ਤੋਂ ਬਾਅਦ ਇਸ ਨੂੰ ਹਿਲਾਉਂਦੇ ਰਹੋ। ਤੁਸੀਂ ਇਸ ਨੂੰ ਮਿਕਸ ਕਰਨ ਲਈ ਵਹਿਸਪ ਦੀ ਮਦਦ ਵੀ ਲੈ ਸਕਦੇ ਹੋ। ਤੁਹਾਨੂੰ ਇਸ ਨੂੰ ਤਦ ਤਕ ਪਕਾਉਣਾ ਹੈ, ਜਦੋਂ ਇਹ ਚੰਗੀ ਤਰ੍ਹਾਂ ਨਾਲ ਪਕ ਨਾ ਜਾਵੇ। ਜਦੋਂ ਇਹ ਚੰਗੀ ਤਰ੍ਹਾਂ ਮਿਲ ਜਾਵੇ ਅਤੇ ਪਕ ਜਾਵੇ, ਤਦ ਇਸ ਵਿਚ ਥੋੜ੍ਹਾ ਜਿਹਾ ਇਲਾਚੀ ਪਾਊਡਰ ਅਤੇ ਕੇਸਰ ਮਿਲਾ ਕੇ ਦੁੱਧ ਪਾਉ। ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਥੋੜ੍ਹੀ ਦੇਰ ਪਕਾਉ।

ਹੁਣ ਗੈਸ ਬੰਦ ਕਰੋ ਅਤੇ ਥੋੜ੍ਹਾ ਠੰਡਾ ਹੋਣ ਦਿਓ ਤਾਕਿ ਤੁਸੀਂ ਇਸ ਨੂੰ ਛੂ ਸਕਣ। ਹੁਣ ਇਕ ਥਾਲੀ ਜਾਂ ਸਲੈਪ ’ਤੇ ਇਕ ਛੋਟਾ ਚਮਚ ਘਿਉ ਪਾ ਕੇ ਫੈਲਾਉ। ਹੁਣ ਇਸ ’ਤੇ ਪੇੜੇ ਦਾ ਮਿਸ਼ਰਣ ਪਾਉ ਅਤੇ ਹੱਥਾਂ ਦੀ ਮਦਦ ਨਾਲ ਮਸਲ ਕੇ ਇਸ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਪੇੜਾ ਇਕਦਮ ਨਰਮ ਹੋ ਜਾਵੇਗਾ। ਜਦੋਂ ਇਸ ਦੀ ਸਾਰੀਆਂ ਗੰਢਾਂ ਹੱਟ ਜਾਣ ਅਤੇ ਇਹ ਇਕਦਮ ਨਰਮ ਹੋ ਜਾਵੇ ਤਾਂ ਹੱਥਾਂ ਵਿਚ ਥੋੜ੍ਹਾ-ਥੋੜਾ ਮਿਸ਼ਰਣ ਲੈ ਕੇ ਉਸ ਨੂੰ ਗੋਲਾਕਾਰ ਪੇੜੇ ਦਾ ਸਰੂਪ ਦਿਉ। ਤੁਹਾਡਾ ਮਲਾਈ ਪੇੜਾ ਬਣ ਕੇ ਤਿਆਰ ਹੈ।