Spring Rolls Recipe: ਘਰ ਦੀ ਰਸੋਈ ਵਿਚ ਬਣਾਉ ਸਪਰਿੰਗ ਰੋਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸੱਭ ਤੋਂ ਪਹਿਲਾਂ ਇਕ ਡੂਨੇ ਵਿਚ ਛਾਣਿਆ ਹੋਇਆ ਮੈਦਾ ਪਾਉ।

Spring Rolls Recipe

Spring Rolls Recipe: ਸਮੱਗਰੀ : ਮੈਦਾ 100 ਗਰਾਮ, ਨਮਕ ਤੇ ਮਿਰਚ ਸਵਾਦ ਅਨੁਸਾਰ, ਹਰਾ ਧਨੀਆ, ਘਿਉ, ਗਰਮ ਮਸਾਲਾ, ਹਰੀਆਂ ਸਬਜ਼ੀਆਂ (ਪੱਤਾ ਗੋਭੀ, ਪਿਆਜ਼, ਫ਼ਰਾਂਸਬੀਨ, ਸ਼ਿਮਲਾ ਮਿਰਚ, ਟਮੈਟੋ ਸੌਸ ਆਦਿ।

ਬਣਾਉਣ ਦਾ ਤਰੀਕਾ : ਸੱਭ ਤੋਂ ਪਹਿਲਾਂ ਇਕ ਡੂਨੇ ਵਿਚ ਛਾਣਿਆ ਹੋਇਆ ਮੈਦਾ ਪਾਉ। ਫਿਰ ਇਸ ਵਿਚ ਥੋੜਾ ਜਿਹਾ ਪਾਣੀ ਮਿਲਾ ਲਉ। ਇਸ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਬਲਕਿ ਘੋਲ ਥੋੜਾ ਗਾੜ੍ਹਾ ਹੀ ਰਖਣਾ ਹੈ। ਹੁਣ ਇਸ ਮਿਸ਼ਰਣ ਦੇ ਪੂੜੇ ਬਣਾਉ। ਇਨ੍ਹਾਂ ਨੂੰ ਇਕ ਪਾਸੇ ਤੋਂ ਸੇਕ ਲਉ ਅਤੇ ਦੂਜਾ ਪਾਸਾ ਸਫ਼ੈਦ ਹੀ ਹੋਣਾ ਚਾਹੀਦਾ ਹੈ। ਹੁਣ ਇਕ ਪੈਨ ਵਿਚ ਘਿਉ ਪਾ ਕੇ ਗਰਮ ਕਰੋ।

ਉਸ ਵਿਚ ਬੰਦ ਗੋਭੀ, ਫ਼ਰਾਂਸਬੀਨ, ਪਿਆਜ਼, ਨਮਕ, ਮਿਰਚ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਭੁੰਨੋ। ਹੁਣ ਇਸ ਵਿਚ ਟਮੈਟੋ ਸਾਸ, ਚਿੱਲੀ ਸਾਸ ਮਿਲਾ ਲਉ। ਹੁਣ ਪੂੜਿਆਂ ਦੇ ਸੇਕੇ ਹੋਏ ਭਾਗ ’ਤੇ ਇਹ ਮਿਸ਼ਰਣ ਪਾਉ ਅਤੇ ਰੋਲ ਬਣਾ ਲਵੋ। ਹੁਣ ਥੋੜੇ ਜਹੇ ਮੈਦੇ ਦਾ ਜ਼ਿਆਦਾ ਗਾੜ੍ਹਾ ਘੋਲ ਬਣਾਉ ਅਤੇ ਮੈਦੇ ਦੇ ਰੋਲ ਨੂੰ ਇਸ ਮੈਦੇ ਵਿਚ ਇਕ ਪਾਸੇ ਤੋਂ ਚਿਪਕਾਉਂਦੇ ਹੋਏ ਬੰਦ ਕਰ ਦਿਉ। ਫਿਰ ਥੋੜੀ ਦੇਰ ਤਕ ਇਨ੍ਹਾਂ ਨੂੰ ਰੱਖ ਲਉ ਅਤੇ 10-15 ਮਿੰਟ ਬਾਅਦ ਇਨ੍ਹਾਂ ਨੂੰ ਕੜਾਹੀ ਵਿਚ ਪਾ ਲਉ। ਤੁਹਾਡੇ ਸਪਰਿੰਗ ਰੋਲ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਸਾਸ ਜਾਂ ਚਟਣੀ ਨਾਲ ਖਾਉ।

(For more Punjabi news apart from Make spring rolls at home, stay tuned to Rozana Spokesman)