Health News: ਸਰਦੀਆਂ ਵਿਚ ਖਾਣਾ ਚਾਹੀਦੈ ਦਹੀਂ ਜਾ ਨਹੀਂ? ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਦਹੀਂ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।

Yogurt should be eaten in winter or not Health News in punjabi

Yogurt should be eaten in winter or not Health News in punjabi : ਦਹੀਂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਕਈ ਅਜਿਹੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ। ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਦਹੀਂ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।

ਗਰਮੀ ਦੇ ਮੌਸਮ ਵਿਚ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਹਾਲਾਂਕਿ ਸਰਦੀਆਂ ਦੇ ਮੌਸਮ ਵਿਚ ਲੋਕ ਇਸ ਨੂੰ ਇਹ ਸੋਚ ਕੇ ਖਾਣ ਤੋਂ ਪਰਹੇਜ਼ ਕਰਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਜ਼ੁਕਾਮ ਅਤੇ ਖਾਂਸੀ ਹੋ ਜਾਵੇਗੀ। ਮਾਪੇ ਵੀ ਬੱਚਿਆਂ ਨੂੰ ਸਰਦੀਆਂ ਵਿਚ ਖ਼ਾਸ ਕਰ ਕੇ ਰਾਤ ਨੂੰ ਦਹੀਂ ਖਾਣ ਤੋਂ ਵਰਜਦੇ ਹਨ। ਆਉ ਜਾਣਦੇ ਹਾਂ ਸਰਦੀਆਂ ਵਿਚ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ।


ਸਰਦੀਆਂ ਵਿਚ ਦਹੀਂ ਖਾਣ ਨਾਲ ਤੁਹਾਨੂੰ ਆਰਾਮ ਮਿਲਦਾ ਹੈ। ਇਹ ਦਿਮਾਗ਼ ਵਿਚ ਟਿਰਪਟੋਫੈਨ ਨਾਮਕ ਅਮੀਨੋ ਐਸਿਡ ਛਡਦਾ ਹੈ, ਜੋ ਦਿਮਾਗ ਦੇ ਕਾਰਜਾਂ ਨੂੰ ਤੇਜ਼ ਕਰਨ ਵਿਚ ਮਦਦਗਾਰ ਹੁੰਦਾ ਹੈ। ਦਹੀਂ ਪਾਚਨ ਵਿਚ ਮਦਦ ਕਰਦਾ ਹੈ। ਇਹ ਸਰੀਰ ਵਿਚ ਸੰਤੁਲਨ ਦਾ ਪ੍ਰਬੰਧ ਕਰਦਾ ਹੈ, ਜੋ ਐਸਿਡ ਦੇ ਨਿਰਮਾਣ ਨੂੰ ਰੋਕਦਾ ਹੈ। ਦਹੀਂ ਐਸੀਡਿਟੀ ਨੂੰ ਰੋਕ ਕੇ ਪਾਚਨ ਵਿਚ ਬਹੁਤ ਮਦਦ ਕਰਦਾ ਹੈ। ਦਹੀਂ ਵਿਚ ਕਈ ਗੁਣ ਹੁੰਦੇ ਹਨ।

ਇਹ ਸਿਹਤਮੰਦ ਅਤੇ ਚਮਕਦਾਰ ਚਮੜੀ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਚਮੜੀ ਨੂੰ ਖ਼ੁਸ਼ਕੀ ਤੋਂ ਬਚਾਉਣ ਲਈ ਕੁਦਰਤੀ ਨਮੀ ਦੇਣ ਵਾਲੇ ਤੱਤ ਹੁੰਦੇ ਹਨ। ਦਹੀਂ ਵਿਟਾਮਿਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਦਹੀਂ ਵਿਚ ਮੌਜੂਦ ਵਿਟਾਮਿਨ 3 ਸਰਦੀ ਅਤੇ ਖਾਂਸੀ ਦੇ ਇਲਾਜ ਲਈ ਇਕ ਬਿਹਤਰ ਉਪਾਅ ਹੈ।